ਚੰਡੀਗੜ੍ਹ, 17 ਅਪ੍ਰੈਲ 2020 - ਸ਼ੁੱਕਰਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਇਕ ਅਪਾਚੇ ਹੈਲੀਕਾਪਟਰ ਨੇ ਹੁਸ਼ਿਆਰਪੁਰ ਦੇ ਹਾਜੀਪੁਰ ਬਲਾਕ ਦੇ ਪਿੰਡ ਬੁੱਢਾਵਾਰ ਵਿਖੇ ਐਮਰਜੈਂਸੀ ਲੈਂਡਿੰਗ ਕੀਤੀ। ਹੈਲੀਕਾਪਟਰ ਪਠਾਨਕੋਟ ਆਰਮੀ ਬੇਸ ਤੋਂ ਉਤਰਿਆ ਸੀ ਅਤੇ ਕੁਝ ਤਕਨੀਕੀ ਖਰਾਬੀ ਕਾਰਨ ਇਸ ਨੂੰ ਪਿੰਡ ਦੇ ਖੇਤਾਂ ਵਿੱਚ ਲੈਂਡ ਕਰਾਉਣਾ ਪਿਆ।
ਪਾਇਲਟ ਅਤੇ ਹੈਲੀਕਾਪਟਰ ਦੋਵੇਂ ਸੁਰੱਖਿਅਤ ਹਨ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਪੁਲਿਸ ਪਹੁੰਚ ਗਈ ਹੈ ਅਤੇ ਪਠਾਨਕੋਟ ਬੇਸ 'ਤੇ ਅਧਿਕਾਰੀਆਂ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ।