ਅਸ਼ੋਕ ਵਰਮਾ
ਮਾਨਸਾ, 15 ਅਪ੍ਰੈਲ 2020 - ਮਾਨਸਾ ’ਚ ਸ਼ਹਿਰ ਵਾਸੀਆਂ ਨੇ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜਮਾਂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਨੂੰ ਫਲ ਆਦਿ ਵੰਡੇ। ਅੱਜ ਸਵੇਰੇ ਮਾਨਸਾ ਦੀਆਂ ਸਮਾਜਸੇਵੀ ਸੰਸਥਾਵਾਂ ਰੋੋਟਰੀ ਕਲੱਬ ਮਾਨਸਾ (ਰੋਇਲ) ਦੇ ਪ੍ਰਧਾਨ ਅਮਿਤ ਗੋਇਲ, ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਡਾ: ਜਨਕ ਰਾਜ ਸਿੰਗਲਾ, ਸ੍ਰੀਮਤੀ ਵਸ਼ੂ ਅਗਰਵਾਲ, ਸ੍ਰੀਮਤੀ ਸੋੋਨੀਆ ਜਿੰਦਲ ਅਤੇ ਸ੍ਰੀਮਤੀ ਈਸ਼ਾ ਗੋਇਲ ਦੀ ਟੀਮ ਵੱਲੋੋਂ 12 ਹੱਟਾ ਚੌੌਕ ਮਾਨਸਾ ਵਿਖੇ ਡਿਊਟੀ ਕਰ ਰਹੀ ਪੁਲਿਸ ਮੁਲਾਜਮਾਂ ਦੀ ਹੌਂਸਲਾ ਅਫਜ਼ਾਈ ਲਈ ਉਨਾਂ ਤੇ ਫੁੱਲ ਬਰਸਾਏ।
ਇਸ ਮੌਕੇ ਪੁਲਿਸ ਮੁਲਾਜਮਾਂ ਨੂੰ 400 ਮਾਸਕ ਅਤੇ 150 ਮੈਡੀਕੇਟਡ ਦਸਤਾਨੇ ਵੀ ਵੰਡੇ ਗਏ। ਪੈਸਟੀਸਾਈਡਜ ਐਸੋੋਸੀਏਸ਼ਨ ਮਾਨਸਾ ਦੇ ਪ੍ਰਧਾਨ ਭੀਮ ਸੈਨ ਜਿੰਦਲ, ਤਰਸੇਮ ਮਿੱਢਾ ਅਤੇ ਸੈਕਟਰੀ ਕਮਲ ਗੋਇਲ ਦੀ ਟੀਮ ਨੇਂ ਗੁਰਦੁਵਾਰਾ ਚੌੌਕ ਮਾਨਸਾ ਦੇ ਨਜਦੀਕ ਡਿਊਟੀ ਪਰ ਤਾਇਨਾਤ ਪੁਲਿਸ ਫੋਰਸ ਨੂੰ ਜੂਸ ਪਿਲਾਇਆ , ਫਰੂਟ ਵੰਡੇ ਅਤੇ ਉਹਨਾਂ ਤੇ ਫੁੱਲਾਂ ਦੀ ਵਰਖਾ ਕਰਕੇ ਉਨਾਂ ਦਾ ਹੌਸਲਾ ਵਧਾਇਆ।
ਇਸੇ ਤਰਾਂ ਗਊਸ਼ਾਲਾ ਰੋੋਡ ਮਾਨਸਾ ਦੇ ਪ੍ਰਧਾਨ ਗੋੋਲਡੀ ਗਾਂਧੀ ਆਦਿ ਵੱਲੋੋਂ ਵੀ ਪੁਲਿਸ ਫੋੋਰਸ ਤੇ ਫੁੱਲਾਂ ਦੀ ਵਰਖਾਂ ਕਰਕੇ ਉਹਨਾਂ ਦਾ ਮਾਣ ਵਧਾਇਆ ਗਿਆ। ਉਨਾਂ ਪੁਲਿਸ ਦੀ ਡਿਊਟੀ ਪ੍ਰਤੀ ਤਸੱਲੀ ਪ੍ਰਗਟਾਈ ਅਤੇ ਆਖਿਆ ਕਿ ਸ਼ਹਿਰ ਦੀ ਸਾਰੀ ਪਬਲਿਕ, ਪੁਲਿਸ ਦੇ ਮੋੋਢੇ ਨਾਲ ਮੋੋਢਾ ਜੋੋੜ ਕੇ ਖੜੀ ਹੈ ਅਤੇ ਪ੍ਰਸਾਸ਼ਨ ਨਾਲ ਹਰ ਤਰਾ ਦੇ ਸਹਿਯੋੋਗ ਲਈ ਤਿਆਰ ਬਰ ਤਿਆਰ ਹੈ।
ਇਸ ਮੌੌਕੇ ਹਾਜ਼ਰ ਸਮਾਜਸੇਵੀ ਗੁਰਲਾਭ ਸਿੰਘ ਮਾਹਲ ਐਡਵੋੋਕੇਟ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ ਲਈ ਆਪਣੇ ਘਰਾਂ ਅੰਦਰ ਰਹਿਣ ਅਤੇ ਲੋੜੀਦੀਆ ਸਾਵਧਾਨੀਆਂ ਦੀ ਵਰਤੋੋਂ ਕਰਕੇ ਆਪਣਾ, ਆਪਣੇ ਪਰਿਵਾਰ ਤੇ ਆਪਣੇ ਸਮਾਜ ਦਾ ਬਚਾਅ ਕਰਨ ਲਈ ਆਪਣਾ ਫਰਜ਼ ਨਿਭਾਉਣ।
ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਜਿਲੇ ਭਰ ’ਚ ਕਰਫਿ ਲਾਗੂ ਕਰ ਰਹੀ ਹੈ। ਉਨਾਂ ਦੱਸਿਆ ਕਿ ਵਿਲੇਜ ਪੁਲਿਸ ਅਫਸਰ ਪਬਲਿਕ ਨੂੰ ਆਪਣੇ ਘਰਾਂ ਅੰਦਰ ਰਹਿਣ ਅਤੇ ਸਾਵਧਾਨੀਆਂ ਦੀ ਵਰਤੋੋਂ ਕਰਕੇ ਆਪਣਾ ਬਚਾਅ ਕਰਨ ਲਈ ਜਾਗਰੂਕ ਕਰ ਰਹੇ ਹਨ । ਉਨਾਂ ਦੱਸਿਆ ਕਿ ਜਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਗਰੀਬ ਤੇ ਲੋੋੜਵੰਦ ਵਿਆਕਤੀਆਂ ਨੂੰ ਰਾਸ਼ਨ ਵਗੈਰਾ ਮੁਫ਼ਤ ਵੰਡਿਆ ਜਾ ਰਿਹਾ ਹੈ। ਉਨਾਂ ਆਮ ਲੋਕਾਂ ਨੂੰ ਮਾਨਸਾ ਪੁਲਿਸ ਨੂੰ ਸਹਿਯੋਗ ਦੇਣ। ਉਨਾਂ ਪੁਲਿਸ ਦੀ ਹੌਂਸਲਾ ਅਫਜ਼ਾਈ ਕਰਨ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ।