ਕਿਸੇ ਵੀ ਤਰ੍ਹਾਂ ਦੀ ਅਫਵਾਹ `ਤੇ ਯਕੀਨ ਨਾ ਕੀਤਾ ਜਾਵੇ
ਹਰਿੰਦਰ ਨਿੱਕਾ
ਬਰਨਾਲਾ 13 ਅਪ੍ਰੈਲ 2020 : ਕਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਤਨਦੇਹੀ ਤੇ ਜਿੰਮੇਵਾਰੀ ਨਾਲ ਕਰੋਨਾ ਵਾਇਰਸ ਪ੍ਰਤੀ ਹਰ ਜਰੂਰੀ ਕਦਮ ਚੁੱਕਿਆ ਜਾ ਰਿਹਾ ਹੈ ।ਡਾ ਗੁਰਿੰਦਰ ਬੀਰ ਸਿੰਘ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਲਗਾਤਾਰ ਆਪਣਾ ਕੰਮ ਕਰ ਰਿਹਾ ਹੈ ਤਾਂ ਜੋ ਇਸ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ । ਇਸ ਲਈ ਆਈਸੋਲੇਸ਼ਨ ਵਾਰਡਸ, ਵਿਦੇਸ਼ੀ ਯਾਤਰੀਆਂ ਨੂੰ ਏਕਾਂਤਵਾਸ ਤੇ ਸ਼ੱਕੀ ਮਰੀਜਾਂ ਦੇ ਸੈਂਪਲ ਲੈ ਕੇ ਭੇਜੇ ਜਾ ਰਹੇ ਹਨ ।
ਡਾ ਗੁਰਿੰਦਰ ਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਮੁੱਖ ਤੌਰ `ਤੇ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਨਿੱਛਾਂ ਵੇਲੇ ਨਜ਼ਲਾ/ਥੁੱਕ/ਛਿੱਟੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ ਅਤੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੁਖਾਰ, ਖਾਂਸੀ,ਸਾਂਹ ਲੈਣ ਵਿੱਚ ਤਕਲੀਫ ਅਤੇ ਥਕਾਵਟ ਆਦਿ ਹੋ ਸਕਦੇ ਹਨ। ਸਿਵਲ ਸਰਜਨ ਬਰਨਾਲਾ ਨੇ ਗੱਲ ਵਿਸ਼ੇਸ਼ ਤੌਰ `ਤੇ ਕਹੀ ਕਿ ਹਰ ਬੂਖਾਰ,ਖਾਂਸੀ ,ਸਾਂਹ ਲੈਣ ਵਿੱਚ ਤਕਲੀਫ ਜਾਂ ਥਕਾਵਟ ਕੇਵਲ ਕੋਰੋਨਾ ਨਹੀਂ ਹੋ ਸਕਦੀ ਪਰ ਸਾਨੂੰ ਅਹਿਤਿਆਤ ਦੇ ਤੌਰ `ਤੇ ਇਨ੍ਹਾਂ ਲੱਛਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਚੈਕ-ਅੱਪ ਕਰਨਾ ਚਾਹੀਦਾ ਹੈ।
ਓਹਨਾਂ ਕਿਹਾ ਕਿ ਇਸ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਸਾਨੂੰ ਵਾਰ-ਵਾਰ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਜਾਂ ਅਲਕੋਹਲ ਯੁਕਤ ਹੈਂਡ ਸੈਨੀਟਾਇਜਰ ਦੀ ਵਰਤੋਂ, ਹਰੇਕ ਵਿਅਕਤੀ ਤੋਂ 1 ਮੀਟਰ ਦੀ ਦੂਰੀ ਬਣਾ ਕੇ ਰੱਖੋ, ਖਾਂਸੀ ਕਰਦੇ ਜਾਂ ਛਿੱਕਣ ਵੇਲੇ ਮੂੰਹ ਨੂੰ ਢੱਕ ਕੇ ਰੱਖੋ, ਕਿਸੇ ਵੀ ਵਿਅਕਤੀ ਨੂੰ ਗਲੇ ਨਾ ਮਿਲੋ ਤੇ ਹੱਥ ਨਾ ਮਿਲਾਓ ਅਤੇ ਦੂਜੇ ਵਿਅਕਤੀਆ ਦੂਆਰਾ ਵਰਤੀਆਂ ਗਈਆਂ ਆਮ ਵਰਤੋ ਵਾਲੀਆਂ ਚੀਜਾਂ(ਦਰਵਾਜੇ ਦਾ ਕੁੰਡਾ,ਹੈਂਡਲ ਅਤੇ ਪੈਨ ਆਦਿ) ਨੂੰ ਛੂਹਣ ਤੋਂ ਪਰਹੇਜ ਕਰੋ, ਜੇਕਰ ਛੂਹ ਲਿਆ ਹੈ ਤਾਂ ਬਾਅਦ ਵਿੱਚ ਸਾਬਣ ਤੇ ਪਾਣੀ ਨਾਲ ਹੱਥ ਚੰਗੀ ਤਰ੍ਹਾਂ ਧੋਵੋ ਅਤੇ ਘਰ ਜਾਂ ਕੰਮ ਵਾਲੀ ਜਗ੍ਹਾ ਦੀ ਸਫਾਈ ਰੱਖੋ।
ਸਿਵਲ ਸਰਜਨ ਬਰਨਾਲਾ ਨੇ ਲੋਕਾਂ ਨੂੰ ਇਹ ਵਿਸ਼ੇਸ਼ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ `ਤੇ ਯਕੀਨ ਨਾ ਕੀਤਾ ਜਾਵੇ ਅਤੇ ਹਰ ਇਕ ਨਾਗਰਿਕ ਨੂੰ ਆਪਣਾ ਮੂੰਹ ਮਾਸਕ ਨਾਲ ਢੱਕ ਕੇ ਰੱਖਿਆ ਜਾਣਾ ਚਾਹੀਦਾ ਹੈ ਆਪਣੇ ਜਿੰਮੇਵਾਰੀ ਸਮਝਦੇ ਹੋਏ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਿਹਾ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਵਿਅਕਤੀ ਕਰੋਨਾ ਵਾਇਰਸ ਪੀੜਤ ਦੇ ਸੰਪਰਕ ਵਿੱਚ ਨਾ ਆਵੇ ਤੇ ਕਰੋਨਾ ਨੂੰ ਖਤਮ ਕੀਤਾ ਜਾ ਸਕੇ ਅਤੇ ਸਾਨੂੰ ਘਰ ਵਿੱਚ ਰਹਿ ਕੇ ਆਪਣੇ ਹੱਥਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਓਹਨਾਂ ਕਿਹਾ ਕਿ ਜੇਕਰ ਕਿਸੇ ਨੇ ਇਸ ਸਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੈਸ਼ਨਲ ਕਾਲ ਸੈਂਟਰ ਅਧੀਨ 011 2397 8046 ਅਤੇ ਜਿਲਾ ਕੰਟਰੋਲ ਅਧੀਨ 01679-234777,98721-95649,76528-95649,99153-05649 ਨੰਬਰ ਜਾਰੀ ਕੀਤਾ ਗਿਆ ਹੈ