ਸੰਜੀਵ ਸੂਦ
ਪਟਿਆਲਾ, 12 ਅਪ੍ਰੈਲ 2020 - ਪਟਿਆਲਾ ਵਿੱਚ ਨਿਹੰਗ ਸਿੰਘਾਂ ਵੱਲੋਂ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਕੇ ਉਸ ਦਾ ਹੱਥ ਬਾਹ ਤੋਂ ਵੱਖ ਕਰਨ ਦੀ ਘਟਨਾ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਦੀ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਹੈ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਾ ਹੈ।
ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਨ੍ਹੇ ਪਵਿੱਤਰ ਬਾਣੇ ਪਾ ਕੇ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਕਿਸੇ ਵੀ ਸੂਰਤ 'ਚ ਕੌਮ ਦੇ ਹਿੱਤ ਲਈ ਠੀਕ ਨਹੀਂ ਹੈ ਉਨ੍ਹਾਂ ਕਿਹਾ ਕਿ ਸਮੁੱਚੀ ਲੋਕਾਈ ਨੂੰ ਇਸ ਦਾ ਗਲਤ ਸੁਨੇਹਾ ਜਾਵੇਗਾ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਆਪਣੀ ਡਿਊਟੀ 'ਚ ਵਰਦੀ ਪਾ ਕੇ ਕਿਸੇ ਵੀ ਮੁਲਾਜ਼ਮ 'ਤੇ ਹਮਲਾ ਕਰਨਾ ਕਿਸੇ ਵੀ ਸੂਰਤ 'ਚ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨ੍ਹੀ ਘੱਟ ਹੈ ਤੇ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਮੁਤਾਬਕ ਜੋ ਵੀ ਇਸ ਪਿੱਛੇ ਜ਼ਿੰਮੇਵਾਰ ਨੇ ਉਨ੍ਹਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.youtube.com/watch?v=vj1Wb54pvik&t=170s
- ਗੁਰਦੁਆਰਾ ਖਿਚੜੀ ਸਾਹਿਬ 'ਚੋਂ ਇੱਕ ਔਰਤ ਸਮੇਤ 9 ਹਮਲਾਵਰ ਨਿਹੰਗ ਕਾਬੂ, ਦੇਖੋ ਵੀਡੀਓ
http://www.babushahi.com/punjabi/view-news.php?id=79547
- ਏ.ਐਸ.ਆਈ ਦਾ ਗੁੱਟ ਵੱਢਣ ਵਾਲੇ ਨਿਹੰਗਾਂ ਨਾਲ ਸਬੰਧਤ ਗੁਰਦੁਆਰਾ ਸਾਹਿਬ ਨੂੰ ਪੁਲਿਸ ਨੇ ਪਾਇਆ ਘੇਰਾ
http://www.babushahi.com/punjabi/view-news.php?id=79541
- ਚੋਟੀ ਦੇ ਪਲਾਸਟਿਕ ਸਰਜਨ ਕਰ ਰਹੇ ਨੇ ਜ਼ਖਮੀ ਏ.ਐੱਸ.ਆਈ. ਦਾ ਇਲਾਜ-ਨਿਹੰਗਾਂ ਨੇ ਵੱਢ ਦਿੱਤਾ ਸੀ ਗੁੱਟ
http://www.babushahi.com/punjabi/view-news.php?id=79539