ਅਸ਼ੋਕ ਵਰਮਾ
ਬਠਿੰਡਾ, 11 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਸ਼ਹਿਰ ਵਿੱਚ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਏ ਇਸ ਲਈ ਸਹਿਰ ਵਿੱਚ ਪੁਲਿਸ ਮੁਲਾਜ਼ਮ, ਸਫਾਈ ਕਰਮਚਾਰੀ ਅਤੇ ਸਮਾਜਸੇਵੀ ਸੰਸਥਾਵਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਲਈ ਹਰ ਮਦਦ ਕਰ ਰਹੇ ਹਨ। ਇਨਾਂ ਦੇ ਕੰਮਾਂ ਨੂੰ ਵੇਖਦੇ ਹੋਏ ਅੱਜ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਵੱਲੋਂ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋ ਸਫਾਈ ਕਰਮਚਾਰੀਆਂ ਨੂੰ ਗੁਲਾਬ ਦੇ ਫੁਲ ਭੇਂਟ ਕੀਤੇ ਗਏ।
ਇਸ ਮੌਕੇ 'ਤੇ ਅਰੁਣ ਵਧਾਵਨ ਜਿਲਾ ਪ੍ਰਧਾਨ ਕਾਗਰਸ ਵੱਲੋ ਵੀ ਸਫਾਈ ਕਰਮਚਾਰੀਆਂ ਨੂੰ ਕਰੋਨਾ ਵਾਇਰਸ ਤੋਂ ਬੱਚਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸੁਸਾਇਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਸੁਸਾਇਟੀ ਨੂੰ 5000 ਰੁਪਏ ਨਗਦ ਰਾਸ਼ੀ ਲੰਗਰ ਸੇਵਾ ਲਈ ਦਿੱਤੀ ਗਈ। ਇਸ ਤੋਂ ਬਾਅਦ ਸੁਸਾਇਟੀ ਪ੍ਰਧਾਨ ਵੱਲੋ ਸੁਸਾਇਟੀ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨੰਦ ਲਾਲ ਸਿੰਗਲਾ, ਮੋਹਿਤ ਗਰਗ ਸਮਾਜਸੇਵੀ, ਗੁਰਪ੍ਰੀਤ ਬੰਟੀ ਸੀਨੀਅਰ ਕਾਗਰਸ ਲੀਡਰ, ਵੀਰ ਭਾਨ ਪ੍ਰੈਸੀਡੈਟ ਸਫਾਈ ਕਰਮਚਾਰੀ ਯੂਨੀਅਨ, ਸਤੀਸ ਕੁਮਾਰ ਸੀ ਐਸ ਆਈ ਨਗਰ ਨਿਗਮ, ਰਮਨਦੀਪ ਸ਼ਰਮਾ, ਵਿਨੋਦ ਕੁਮਾਰ, ਪ੍ਰਕਾਸ, ਕਰਨ, ਸੰਦੀਪ ਕਟਾਰੀਆ, ਸੁਮਨ ਕੁਮਾਰ, ਰਾਕੇਸ, ਨਰੇਸ, ਮੁਕੇਸ ਆਦਿ ਵੀ ਮੌਜੂਦ ਸਨ।