ਅਸ਼ੋਕ ਵਰਮਾ
- ਪਰਿਵਾਰਾਂ ਦੀ ਮਦਦ ਤੋਂ ਇਲਾਵਾ 4 ਲੱਖ ਦੇ ਕਰੀਬ ਰਿਲੀਫ਼ ਫੰਡ ਦਿੱਤਾ
ਮਾਨਸਾ, 10 ਅਪ੍ਰੈਲ 2020 - ਸਰਕਾਰੀ ਸਕੂਲਾਂ ਦੇ ਅਧਿਆਪਕ ਆਨਲਾਈਨ ਪੜ੍ਹਾਈ ਦੇ ਨਾਲ ਨਾਲ ਸਕੂਲੀ ਬੱਚਿਆਂ ਦੇ ਪਰਿਵਾਰਾਂ ਅਤੇ ਹੋਰਨਾਂ ਲੋਕਾਂ ਲਈ ਫਰਿਸ਼ਤੇ ਬਣਕੇ ਬਹੁੜੇ ਹਨ। ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੇ) ਮਾਨਸਾ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਮਿੱਢਾ ਸਮੇਤ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੀ ਇੱਕ ਇੱਕ ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ, ਜੋ ਲਗਭਗ 50 ਹਜ਼ਾਰ ਦੇ ਕਰੀਬ ਬਣਦੀ ਹੈ। ਇਸ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਪ੍ਰੀਤਮ ਸਿੰਘ ਗੁਰਨੇ ਨੇ ਅਪਣੇ ਪਿੰਡ ਗੁਰਥੜੀ ਦੇ ਕਲੱਬ ਲਈ 15 ਹਜ਼ਾਰ ਰੁਪਏ, ਡੀ ਪੀ ਈ ਸਮਸ਼ੇਰ ਸਿੰਘ ਘਰਾਗਣਾਂ ਸਕੂਲ ਨੇ 5100 ਰੁਪਏ ਸਿੱਖਿਆ ਵਿਭਾਗ ਰਾਹੀ ਇਹ ਰਾਸ਼ੀ ਭੇਜੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਖੁਡਾਲ ਕਲਾਂ ਦਾ ਅਧਿਆਪਕ ਆਗੂ ਜਸਵੀਰ ਖੁਡਾਲ ਪਿੰਡ ਕਮੇਟੀ ਦੀ ਅਗਵਾਈ ਚ ਕੀਤੇ ਜਾ ਰਹੇ ਕਾਰਜਾਂ ਲਈ ਅਪਣੇ ਤੇਲ ਪਾਣੀ ਤੇ ਅਪਣੀ ਗੱਡੀ ਭਜਾਈ ਘੁੰਮ ਰਿਹਾ ਹੈ।
ਖਿਆਲਾ ਕਲਾਂ ਸਕੂਲ ਦੇ ਸੀ ਐੱਚ ਟੀ ਬਲਜਿੰਦਰ ਸਿੰਘ ਕਣਕਵਾਲ ਨੇ ਆਪਣੇ ਸਕੂਲ ਦੇ ਲੋੜਵੰਦ ਬੱਚਿਆਂ ਦੇ ਪਰਿਵਾਰਾਂ ਦੀ ਰਾਸ਼ਨ ਪੱਖੋਂ ਮਦਦ ਕਰ ਕੀਤੀ ਹੈ। ਸਰਕਾਰੀ ਸੈਕੰਡਰੀ ਸਮਾਰਟ ਸਕੂਲ ਲੜਕੇ ਮਾਨਸਾ, ਸਰਕਾਰੀ ਮਿਡਲ ਸਕੂਲ ਜਵਾਹਰਕੇ,ਜੰਡਾਵਾਲਾ,ਮਾਨਸਾ ਖੁਰਦ ਦੇ ਅਧਿਆਪਕਾਂ ਰਾਜ ਰਾਣੀ, ਸ਼ਸ਼ੀ ਬਾਲਾ,ਸੁਰਿੰਦਰ ਮਿਤਲ,ਮੰਜੂ, ਸੁਰਿਦਰ ਪਾਲ, ਪ੍ਰਵੀਨ ਲਤਾ, ਮਧੂ,ਸਲੋਚਨਾ ਰਾਣੀ, ਰਾਜ ਰਾਣੀ,ਰੀਤੂ ਬਾਲਾ, ਲਕਸ਼ਮੀ ਜਿੰਦਲ,ਪਰਮਜੀਤ ਕੌਰ, ਰਣਦੀਪ ਕੌਰ, ਰਾਣੋ ,ਰੀਟਾ ਗਰਗ,ਕਮਲੇਸ਼ ਲਤਾ, ਰਜਨੀ ਰਾਣੀ,ਮਨਾਕਸ਼ੀ ਸ਼ਰਮਾਂ, ਰੋਹਿਤ ਬਾਂਸਲ, ਮਨਿੰਦਰ ਕੌਰ, ਮੋਹਿਤ ਸਿੰਗਲਾ,ਸਤੀਸ਼ ਕੁਮਾਰ ,ਰਮਨਦੀਪ ਕੌਰ, ਪਰਮਿੰਦਰ ਕੌਰ, ਆਪਣੇ ਵਿਤ ਮੁਤਾਬਕ ਆਪਣਾ ਯੋਗਦਾਨ ਪਾਇਆ ਹੈ। ਬੀ ਪੀ ਈ ਓ ਹਰਬੰਤ ਸਿੰਘ ਝਨੀਰ ਬਲਾਕ ਨੇ, 6 ਹਜ਼ਾਰ ਰੁਪਏ, ਸੀ ਐਚ ਟੀ ਕੁਲਵਿੰਦਰ ਸਿੰਘ 5000 ਰੁਪਏ, ਲਖਵੀਰ ਸਿੰਘ ਬੋਹਾ ਨੇ 5000 ਰੁਪਏ ਰਿਲੀਫ ਫੰਡ ਵਿੱਚ ਜਮਾਂ ਕਰਾਉਣ ਦੇ ਐਲਾਨ ਤੋਂ ਇਲਾਵਾ ਲੋੜਵੰਦਾਂ ਦੀ ਮਦਦ ਵੀ ਕੀਤੀ ਗਈ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੁਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਇਹ ਅਧਿਆਪਕ ਸਿੱਧੇ ਤੌਰ ਤੇ ਵੀ ਲੋੜਵੰਦਾਂ ਪਰਿਵਾਰਾਂ ਮਦਦ ਕਰ ਰਹੇ ਹਨ। ਇਸੇ ਤਰਾਂ ਅਧਿਆਪਕ ਜਥੇਬੰਦੀਆਂ ਡੀ ਟੀ ਐਫ, ਅਧਿਆਪਕ ਦਲ, ਐਲੀਮੈਂਟਰੀ ਅਧਿਆਪਕ ਆਪਣਾ ਯੋਗਦਾਨ ਪਾ ਰਹੇ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਅਧਿਆਪਕਾਂ ਨੇ 4 ਲੱਖ ਦੇ ਕਰੀਬ ਰਾਸ਼ੀ ਸਿੱਖਿਆ ਵਿਭਾਗ ਰਾਹੀ ਜਾਂ ਸਿੱਧੇ ਮੁੱਖ ਮੰਤਰੀ ਰਿਲੀਫ਼ ਫੰਡ ਚ ਭੇਜੀ ਹੈ।ਜ਼ਿਲਾ ਸਿੱਖਿਆ ਅਫਸਰ ਸੈਕੰਡਰੀ, ਐਲੀਮੈਂਟਰੀਂ ਜਗਰੂਪ ਭਾਰਤੀ, ਉਪ ਜਿਲਾ ਸਿੱਖਿਆ ਅਫਸਰ ਗੁਰਲਾਭ ਸਿੰਘ, ਜ਼ਿਲਾ ਗਾਈਡੈਂਸ ਤੇ ਕੌਸਲਰ ਨਰਿੰਦਰ ਮੋਹਲ ਇਸ ਉੱਦਮ ਦੀ ਪ੍ਰਸੰਸਾ ਕੀਤੀ ਹੈ।