- ਬੈਂਕ ਅਧਿਕਾਰੀ ਸੋਸ਼ਲ ਡਿਸਟੈਂਸ ਮੈਨਟੇਨ ਕਰਨ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ : ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ, 9 ਅਪ੍ਰੈਲ 2020 - ਐਸ.ਡੀ.ਐਮ. ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਮਲੇਰਕੋਟਲਾ ਸ਼ਹਿਰ ਦੇ ਵੱਖ-ਵੱਖ ਬੈਂਕਾਂ ਦਾ ਅਚਨਚੇਤ ਦੌੌਰਾ ਕੀਤਾ। ਇਸ ਮੌੌਕੇ ਪਾਂਥੇ ਨੇ ਜਿਥੇ ਬੈਂਕਾਂ ਦੇ ਬਾਹਰ ਖੜੇ ਆਮ ਲੋੋਕਾਂ ਨਾਲ ਗੱਲਬਾਤ ਕੀਤੀ ਉਥੇ ਹੀ ਬੈਂਕਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਬੈਂਕ ਦੇ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਦੇ ਬੈਂਕ ਦੇ ਬਾਹਰ ਹੀ ਹੱਥ ਸੈਨੇਟਾਈਜਰ਼ ਨਾਲ ਚੰਗੀ ਤਰ੍ਹਾਂ ਸਾਫ ਕਰਵਾਏ ਜਾਣ ਅਤੇ ਹਰ ਵਿਅਕਤੀ ਨੇ ਆਪਣੇ ਮੂੰਹ ਉਪਰ ਮਾਸਕ ਜ਼ਰੂਰ ਲਗਾਇਆ ਹੋਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਪਾਂਥੇ ਨੇ ਦੱਸਿਆ ਕਿ ਘਨਸ਼ਿਆਮ ਥੋੋਰੀ, ਡਿਪਟੀ ਕਮਿਸ਼ਨਰ, ਸੰਗਰੂਰ ਵੱਲੋਂ ਸੰਗਰੂਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊੂ ਦੌੌਰਾਨ ਆਮ ਲੋੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬੈਂਕਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਮਲੇਰਕੋਟਲਾ ਸ਼ਹਿਰ ਵਿਚ ਸਥਿਤ ਅਲਾਹਾਬਾਦ ਬੈਂਕ ਬ੍ਰਾਂਚ ਠੰਢੀ ਸੜਕ, ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਲੀ ਪਲਾਜ਼ਾ ਮਾਲ ਦੇ ਨੇੜੇ, ਪੰਜਾਬ ਨੈਸ਼ਨਲ ਬੈਂਕ, ਕਲੱਬ ਚੌੌਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਸਰਹਿੰਦੀ ਗੇਟ ਤੋੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ, ਏ.ਡੀ.ਬੀ. ਬ੍ਰਾਂਚ, ਟਰੱਕ ਯੂਨੀਅਨ ਮਲੇਰਕੋਟਲਾ ਦਾ ਅਚਨਚੇਤ ਦੌੌਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕੁਝ ਬੈਂਕਾਂ ਦੇ ਸੁਰੱਖਿਆ ਕਰਮਚਾਰੀ ਬੈਂਕ ਦੇ ਮੇਨ ਗੇਟ ਦੇ ਬਾਹਰ ਖੜੇ ਹੋ ਕੇ ਹੀ ਆਮ ਲੋੋਕਾਂ ਦੇ ਹੱਥ ਸੈਨੇਟਾਈਜ਼ ਕਰਵਾ ਰਹੇ ਸਨ ਜਦਕਿ ਕੁਝ ਬੈਂਕਾਂ ਦੇ ਕਰਮਚਾਰੀ ਬੈਕ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਹੱਥਾਂ ਨੂੰ ਸੈਨੇਟਾਇਜ਼ ਕਰਵਾ ਰਹੇ ਸਨ ਜੋ ਕਿ ਗਲਤ ਹੈ। ਉਨ੍ਹਾਂ ਸਮੂਹ ਬੈਂਕਾਂ ਨੂੰ ਹਦਾਇਤ ਕੀਤੀ ਕਿ ਬੈਂਕ ਦੇ ਮੇਨ ਗੇਟ ਦੇ ਬਾਹਰ ਕਰਮਚਾਰੀ ਖੜਾ ਕੀਤਾ ਜਾਵੇ ਜ਼ੋ ਬੈਂਕ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਦੇ ਹੱਥ ਸੈਨੇਟਾਇਜ਼ਰ ਨਾਲ ਚੰਗੀ ਤਰ੍ਹਾਂ ਸਾਫ ਕਰਵਾਏ। ਇਸ ਮੌੌਕੇ ਸਾਰੇ ਬੈਂਕਾਂ ਦੇ ਬਾਹਰ ਲੋੋਕ ਸੋਸ਼ਲ ਡਿਸਟੈਂਸ ਮਨਟੇਨ ਕਰਕੇ ਖੜ੍ਹੇ ਸਨ।
ਇਸ ਮੌੌਕੇ ਹੋੋਰਨਾਂ ਤੋੋਂ ਇਲਾਵਾ ਬਾਦਲ ਦੀਨ, ਤਹਿਸੀਲਦਾਰ, ਮਲੇਰਕੋਟਲਾ, ਧਰਮ ਸਿੰਘ, ਸੀਨੀਅਰ ਸਹਾਇਕ ਅਤੇ ਮਨਪ੍ਰੀਤ ਸਿੰਘ ਕਲਰਕ, ਐਸ.ਡੀ.ਐਮ. ਦਫਤਰ, ਮਲੇਰਕੋਟਲਾ ਵੀ ਮੌੌਜੂਦ ਸਨ।