4 ਮਾਮਲਿਆਂ ਵਿੱਚ ਰਿਪੋਰਟ ਆਈ ਨੈਗਟਿਵ, ਮਰੀਜ਼ਾਂ ਨੂੰ ਘਰ ਭੇਜਿਆ
1157 ਮਾਮਲਿਆਂ ਦੀ ਕੁਆਰੰਟੀਨ ਅਵਧੀ ਖਤਮ
301 ਕੇਸ ਹਾਲੇ ਵੀ ਕੁਆਰੰਟੀਨ ਅਧੀਨ
ਐਸ ਏ ਐਸ ਨਗਰ, 6 ਅਪ੍ਰੈਲ 2020: ਜ਼ਿਲ੍ਹੇ ਵਿੱਚ ਅੱਜ ਕੋਰੋਨਾਵਾਇਰਸ ਦੇ ਚਾਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਪਰ ਪੰਜ ਹੋਰ ਮਾਮਲਿਆਂ ਵਿੱਚ ਰਿਪੋਰਟ ਨੈਗਟਿਵ ਆਈ ਹੈ।
ਇਕ ਪਾਜੇਟਿਵ ਮਾਮਲਾ ਸੈਕਟਰ -68 ਦਾ ਹੈ ਜਿਸ ਵਿਚ ਇਕ ਵਿਅਕਤੀ ਦਾ 29 ਸਾਲਾ ਪੁੱਤਰ ਪਾਜੇਟਿਵ ਪਾਇਆ ਗਿਆ ਹੈ। ਇਸ ਨੌਜਵਾਨ ਦਾ ਪਿਤਾ ਹਾਲ ਹੀ ਵਿਚ ਦਿੱਲੀ ਦੀ ਇਕ ਧਾਰਮਿਕ ਸਭਾ ਵਿਚ ਗਿਆ ਸੀ। ਦੂਸਰੇ ਤਿੰਨ ਕੇਸ ਪਿੰਡ ਜਵਾਹਰਪੁਰ ਦੇ ਹਨ ਜਿਨ੍ਹਾਂ ਵਿੱਚ ਪਿੰਡ ਦੇ ਪੰਚ ਦੇ 67 ਸਾਲਾ ਪਿਤਾ, ਪਤਨੀ 43 ਸਾਲਾ ਪਤਨੀ ਅਤੇ 38 ਸਾਲਾ ਭਰਾ ਦੀ ਰਿਪੋਰਟ ਪਾਜੇਟਿਵ ਆਈ ਹੈ। ਪੰਚ ਪਹਿਲਾਂ ਹੀ ਪਾਜੇਟਿਵ ਪਾਇਆ ਗਿਆ ਸੀ।
ਹਾਲਾਂਕਿ, ਅੱਜ 4 ਹੋਰ ਲੋਕਾਂ ਦੀ ਰਿਪੋਰਟ ਨੈਗਟਿਵ ਪਾਏ ਜਾਣ ਤੋਂ ਬਾਅਦ ਉਹਨਾਂ ਨੂੰ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਇਹਨਾਂ ਵਿਚੋਂ ਇਕ ਸੈਕਟਰ -69 ਦਾ ਨਿਵਾਸੀ ਹੈ, ਦੂਸਰੇ ਦੋ ਮਾਮਲਿਆਂ ਵਿਚ ਦੋ ਭੈਣਾਂ ਹਨ ਜੋ ਫੇਜ਼ 3 ਏ ਨਾਲ ਸਬੰਧਤ ਹਨ ਜਿਹਨਾਂ ਦੀ ਉਮਰ 69 ਅਤੇ 74 ਸਾਲ ਹੈ ਜਦਕਿ ਚੌਥਾ ਮਾਮਲਾ ਇਕ 80 ਸਾਲਾ ਮਹਿਲਾ ਨਾਲ ਸਬੰਧਤ ਹੈ।
ਕੁਆਰੰਟੀਨ ਤਹਿਤ ਮਾਮਲਿਆਂ ਦੀ ਸਥਿਤੀ ਦੇ ਸੰਬੰਧ ਵਿੱਚ, ਕੁੱਲ 1458 ਕੇਸ ਘਰੇਲੂ ਕੁਆਰੰਟੀਨ ਦੇ ਅਧੀਨ ਰੱਖੇ ਗਏ ਹਨ। ਇਨ੍ਹਾਂ ਵਿੱਚੋਂ 301 ਮਾਮਲਿਆਂ ਵਿੱਚ, ਕੁਆਰੰਟੀਨ ਦੀ ਮਿਆਦ ਅਜੇ ਵੀ ਜਾਰੀ ਹੈ ਜਦੋਂ ਕਿ 1157 ਮਾਮਲਿਆਂ ਦੇ ਸੰਬੰਧ ਵਿੱਚ, ਕੁਆਰੰਟੀਨ ਅਵਧੀ ਖਤਮ ਹੋ ਗਈ ਹੈ।
ਕੰਟੇਨਮੈਂਟ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਸੈਨੀਟਾਈਜੇਸ਼ਨ ਨਿਯਮਤ ਅੰਤਰਾਲਾਂ ‘ਤੇ ਕੀਤੀ ਜਾ ਰਹੀ ਹੈ।