← ਪਿਛੇ ਪਰਤੋ
ਹਰੀਸ ਕਾਲੜਾ ਰੂਪਨਗਰ, 06 ਅਪ੍ਰੈਲ 2020: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 40 ਕੁਇੰਟਲ ਆਟਾ 25 ਕੁਇੰਟਲ ਸ਼ੂਗਰ 08 ਕੁਇੰਟਲ ਚੌਲ ਅਤੇ 7.5 ਕਇੰਟਲ ਦਾਲ ਦੇ ਫੂਡ ਪੈਕਟਸ ਬਣਾ ਕੇ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਸੌਪੇ ਗਏ । ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜੇ.ਜੱਗੀ ਵੱਲੋਂ ਮੈਨਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਉਕਤ ਰਾਸ਼ਨ ਜਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤਾ ਗਿਆ ਹੈ ਜ਼ੋ ਯੋਜਨਾਬਧੱਦ ਤਰੀਕੇ ਦੇ ਨਾਲ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਟਰੱਸਟ ਵੱਲੋਂ ਪਹਿਲਾਂ ਵੀ ਜਰੂਰਤ ਪੈਣ ਤੇ ਟਰੱਸਟ ਵੱਲੋਂ ਹਰ ਤਰ੍ਹਾਂ ਸੇਵਾ ਮੁਹੱਈਆ ਕਰਵਾਈ ਜਾਂਦੀ ਰਹੀ ਹੈ ਅਤੇ ਅੱਗੇ ਵੀ ਕਰਵਾਈ ਜਾਂਦੀ ਰਹੇਗੀ । ਇਸ ਮੌੇਕੇ ਅਸ਼ਵਨੀ ਖੰਨਾ ਗੁਰਵੀਰ ਸਿੰਘ ਓਬਰਾਏ ਸੁਖਦੇਵ ਸ਼ਰਮਾ ਅਤੇ ਮਦਨ ਗੁਪਾਤ ਟਰੱਸਟ ਦੇ ਹੋਰ ਵੀ ਮੈਬਰ ਮੌਜੂਦ ਸਨ।
Total Responses : 267