ਅਸ਼ੋਕ ਵਰਮਾ
ਬਠਿੰਡਾ, 6 ਅਪ੍ਰੈਲ 2020 - ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਕੁਲਵੰਤ ਰਾਏ ਪੰਡੋਰੀ , ਵਿੱਤ ਸਕੱਤਰ ਐਚ.ਐਸ.ਰਾਣੂ , ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ, ਪੈ੍ਸ ਸਕੱਤਰ ਮਲਕੀਤ ਥਿੰਦ ਅਤੇ ਸਲਾਹਕਾਰ ਸੁਰਜੀਤ ਸਿੰਘ ਆਦਿ ਨੇ ਹਸਪਤਾਲਾਂ ’ਚ ਦਿਨ ਰਾਤ ਕਰੋਨਾ ਵਾਇਰਸ ਤੋਂ ਮਰੀਜਾਂ ਦੀ ਜਾਨ ਬਚਾਉਣ ਵਾਲੇ ਡਾਕਟਰਾਂ, ਸਿਹਤ ਕਾਮਿਆਂ , ਸੁਰੱਖਿਆ ਲਈ ਤੈਨਾਤ ਸੁਰੱਖਿਆ ਕਰਮੀਆਂ ਅਤੇ ਸਫਾਈ ਕਰਨ ਵਾਲੇ ਸਫਾਈ ਕਰਮਚਾਰੀਆਂ ਨੂੰ ਸੇਫਟੀ ਕਿੱਟਾਂ ਮੁਹਈਆ ਕਰਵਾਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਇੱਥ ਪ੍ਰੈਸ ਬਿਆਨ ਰਾਹੀਂ ਆਖਿਆ ਕਿ ਇਸ ਅਮਲੇ ਕੋਲ ਸਾਜ਼ੋ ਸਮਾਨ ਦੀ ਬੇਹੱਣ ਘਾਟ ਹੈ ਜੋਕਿ ਚਿੰਤਾਜਨਕ ਹੈ।
ਉਨਾਂ ਆਖਿਆ ਕਿ ਪੰੰਜਾਬ ਸਰਕਾਰ ਸੇਫਟੀ ਕਿੱਟਾਂ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ ਹੈ ਜਦੋਂਕਿ ਮੁਲਾਜਮ ਵਾਰ ਵਾਰ ਇਹ ਸਮਾਨ ਭੇਜਣ ਦੀ ਮਂੰਗ ਕਰ ਰਹੇ ਹਨ ਪਰ ਮੰਗ ਨੂੰ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ । ਉਨਾਂ ਚਿੰਤਾ ਜਤਾਈ ਕਿ ਸਭ ਜਾਣਦੇ ਹਨ ਕਿ ਕਰੋਨਾ ਵਾਇਰਸ ਦਾ ਕਹਿਰ ਦਿਨ ਬਦਿਨ ਵਧਦਾ ਹੀ ਜਾ ਰਿਹਾ ਹੈ ਇਸ ਲਈ ਜੇ ਅਗਰ ਲੋਕਾਂ ਨੂੰ ਇਸ ਮਹਾਂਮਾਰੀ ਤੋ ਬਚਾਉਣ ਵਾਲੇ ਡਾਕਟਰ ,ਸਿਹਤ ਕਾਮੇਂ , ਸੁਰੱਖਿਆ ਦਸਤੇ ,ਤੇ ਸਫਾਈ ਕਰਮਚਾਰੀ ਹੀ ਸੇਫਟੀ ਕਿੱਟਾਂ ਦੀ ਘਾਟ ਕਾਰਨ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ ਤਾਂ ਆਮ ਲੋਕਾਂ ਇਸ ਕਹਿਰ ਤੋਂ ਕੌਣ ਬਚਾਏਗਾ ।
ਆਗੂਆਂ ਨੇ ਕਿਹਾ ਕਿ ਐਨ.ਜੀ.ਓਜ ਜਨਤਕ ਜਥੇਬੰਦੀਆਂ ,ਸੋਸ਼ਲ ਵਰਕਰਾਂ,ਗ੍ਰਾਮ ਪੰਚਾਇਤਾਂ ਅਤੇ ਹੋਰ ਸੰਸਥਾਵਾਂ ਵੱਲੋਂ ਰਾਸ਼ਨ ਅਤੇ ਲੰਗਰ ਦੀ ਸੇਵਾ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਘਰਾਂ ਵਿੱਚ ਤਾਂ ਦੋ -ਦੋ ,ਤਿੰਨ -ਤਿੰਨ ਵਾਰ ਵੀ ਰਾਸ਼ਨ ਪਹੁੰਚ ਚੁੱਕਿਆ ਹੈ । ਉਨਾਂ ਆਖਿਆ ਕਿ ਕੁੱਝ ਗਰੀਬ ਲੋਕ ਇਸ ਤੋਂ ਵਾਂਝੇ ਵੀ ਰਹਿ ਗਏ ਹੋ ਸਕਦੇ ਹਨ ਜਿੰਨਾਂ ਦੀ ਨਿਸਾਨਦੇਹੀ ਕਰਕੇ ਉਨਾਂ ਤਕ ਹੀ ਰਾਸਨ ਪਹੁੰਚਾਇਆ ਜਾਣਾ ਚਾਹੀਦਾ ਹੈ ਜਿਸ ਲਈ ਇਸ ਸੇਵਾ ਨੂੰ ਸੀਮਿਤ ਕਰਕੇ ਕੁੱਝ ਦਿਨਾਂ ਲਈ ਰੋਕ ਦਿੱਤਾ ਜਾਵੇ ਤਾਂ ਕੋਈ ਹਰਜ ਨਹੀਂ ਹੈ। ।
ਆਗੂਆਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੇਫਟੀ ਕਿੱਟਾਂ ਵਰਗੇ ਇਸ ਅਤੀ ਮਹੱਤਵ ਪੂਰਨ ਕਾਰਜ ਦੀ ਪੂਰਤੀ ਲਈ ਅੱਗੇ ਆਉਣ ਅਤੇ ਰਾਸ਼ਨ ਖਰੀਦਣ ਦੀ ਜਗਾ ਸੇਫਟੀ ਕਿੱਟਾਂ ਖਰੀਦ ਕੇ ਆਪੋ ਆਪਣੇ ਨੇੜਲੇ ਸਰਕਾਰੀ ਹਸਪਤਾਲਾਂ , ਸੁਰੱਖਿਆ ਦਸਤਿਆਂ ਅਤੇ ਸਫਾਈ ਕਰਮਚਾਰੀਆਂ ਨੂੰ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਨਾਂ ਦੇ ਮਨੋਬਲ ਵਿੱਚ ਵਾਧਾ ਹੋਵੇ। ਐਸੋਸੀਏਸ਼ਨ ਆਗੂਆਂ ਨੇ ੋ ਪੰਜਾਬ ਭਰ ਦੇ ਮੈਡੀਕਲ ਪ੍ਰੈਕਟੀਸਨਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਹੰਕਾਮੀ ਹਾਲਤ ਨਾਲ ਨਜਿੱਠਨ ਲਈ ਆਪਣਾ ਯੋਗਦਾਨ ਪਾਉਣ ।