- ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਐਸ.ਡੀ.ਐਮ. ਮਾਲੇਰਕੋਟਲਾ ਨੂੰ ਸੌਪੀਆਂ 100 ਰਾਸ਼ਨ ਦੀਆਂ ਕਿੱਟਾਂ
- ਕਰਫਿਊ ਦੌੌਰਾਨ ਸਮੂਹ ਸਮਾਜ ਸੇਵੀ ਸੰਸਥਾਵਾਂ ਨਿਭਾਅ ਰਹੀਆਂ ਹਨ ਅਹਿਮ ਭੂਮਿਕਾ : ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ : ਕਰਫਿਊ ਦੌੌਰਾਨ ਸਥਾਨਕ ਸ਼ਹਿਰ ਵਿਚ ਲੋੜਵੰਦਾਂ ਤੱਕ ਰਾਸ਼ਨ ਅਤੇ ਲੰਗਰ ਪਹੁੰਚਾਉਣ ਲਈ ਜਿਥੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਬਹੁਤ ਅਹਿਮ ਰੋਲ ਅਦਾ ਕਰ ਰਹੀਆਂ ਹਨ ਉਥੇ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਬੀਨੂੰ ਢਿੱਲੋੋਂ ਦੀ ਸੰਸਥਾ ਜ਼ਰੀਆ ਨੇ ਵੀ ਮਲੇਰਕੋਟਲਾ ਪ੍ਰਸ਼ਾਸਨ ਵੱਲੋੋਂ ਕਰਫਿਊ ਦੌੌਰਾਨ ਕੀਤੇ ਜਾ ਰਹੇ ਕੰਮਾਂ ਤੋੋਂ ਪ੍ਰਭਾਵਿਤ ਹੋ ਕੇ ਰਾਸ਼ਨ ਦੀਆਂ 100 ਕਿੱਟਾਂ ਦਿੱਤੀਆਂ ਹਨ.ਇਸ ਸਬੰਧੀ ਅੱਜ ਬੀਨੂੰ ਢਿੱਲੋੋਂ ਨੇ ਆਪਣੀ ਸੰਸਥਾ ਜ਼ਰੀਆ ਦੇ ਮੈਂਬਰ ਨਾਲ ਖੁਦ ਐਸ.ਡੀ.ਐਮ. ਦਫਤਰ ਵਿਚ ਆ ਕੇ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ।
ਇਸ ਮੌੌਕੇ ਬਿੰਨੂ ਢਿੱਲੋੋਂ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਵਿਕਰਮਜੀਤ ਸਿੰਘ ਪਾਂਥੇ ਦੀ ਅਗਵਾਈ ਹੇਠ ਮਲੇਰਕੋਟਲਾ ਸਿਵਲ ਪ੍ਰਸ਼ਾਸਨ ਦਿਨ-ਰਾਤ ਲੋੜਵੰਦਾਂ ਨੂੰ ਰਾਸ਼ਨ ਅਤੇ ਲੰਗਰ ਮੁਹੱਈਆ ਕਰਵਾਉਣ ਲਈ ਲੱਗਾ ਹੋਇਆ ਹੈ। ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਮਲੇਰਕੋਟਲਾ ਪ੍ਰਸ਼ਾਸਨ ਰਾਹੀਂ ਹੀ ਸਮਾਜ ਸੇਵਾ ਦੇ ਇਸ ਕੁੰਭ ਵਿਚ ਆਪਣਾ ਹਿੱਸਾ ਪਾਉਣਗੇ। ਬਿੰਨੂ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਲੋੜਵੰਦਾਂ ਲੋੋਕਾਂ ਨੂੰ ਵੰਡਣ ਲਈ ਰਾਸ਼ਨ ਦੀਆਂ 100 ਕਿੱਟਾਂ ਤਿਆਰ ਕਰਵਾਈਆਂ ਹਨ ਜੋੋ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਰਾਹੀਂ ਲੋੜਵੰਦਾਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ।
ਇਸ ਮੌੌਕੇ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਬਿਨੂੰ ਢਿੱਲੋੋਂ ਦਾ ਵਿਸ਼ੇਸ਼ ਤੌੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਹਰ ਇਨਸਾਨ ਆਪਣੇ ਘਰਾਂ ਵਿਚ ਬੰਦ ਹੈ, ਉਦੋੋਂ ਦਿਹਾੜੀ-ਮਜ਼ਦੂਰੀ ਕਰਕੇ ਖਾਣ ਵਾਲੇ ਅਤੇ ਝੁੱਗੀਆਂ ਆਦਿ ਵਿਚ ਰਹਿਣ ਵਾਲੇ ਲੋਕਾਂ ਲਈ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਹੀ ਇਕ ਆਸ ਦੀ ਕਿਰਨ ਬਣਦੀਆਂ ਹਨ.ਸਾਡਾ ਵੀ ਫਰਜ਼ ਹੈ ਕਿ ਅਸੀਂ ਅਜਿਹੇ ਲੋਕਾਂ ਦੀ ਆਸ ਉਪਰ ਖਰੇ ਉਤਰੀਏ।
ਇਸ ਮੌੌਕੇ ਹੋਰਨਾਂ ਤੋੋਂ ਇਲਾਵਾ ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਵੀਰ ਦਵਿੰਦਰ ਸਿੰਘ, ਐਸ.ਡੀ.ਓ., ਪੀ.ਡਬਲਿਊ.ਡੀ. ਮਾਲੇਰਕੋਟਲਾ, ਸ੍ਰੀ ਧਰਮ ਸਿੰਘ, ਸੀਨੀਅਰ ਸਹਾਇਕ, ਐਸ.ਡੀ.ਐਮ. ਦਫਤਰ, ਮਾਲੇਰਕੋਟਲਾ, ਸ੍ਰੀ ਰੋਹਿਤ ਸ਼ਰਮਾ, ਜੂਨੀਅਰ ਸਹਾਇਕ, ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਅਤੇ ਸ੍ਰੀ ਮਨਪ੍ਰੀਤ ਸਿੰਘ, ਕਲਰਕ, ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਵੀ ਮੌੌਜੂਦ ਸਨ