ਜਗਮੋਹਨ ਸਿੰਘ
ਅੰਮ੍ਰਿਤਸਰ, 2 ਅਪ੍ਰੈਲ 2020 - ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਜ ਇਕ ਹੋਰ ਮਰੀਜ਼ ਦੇ ਆ ਜਾਣ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 2 ਹੋ ਗਈ।
ਸਿਵਲ ਸਰਜਨ ਡਾ.ਪ੍ਰਦੀਪ ਕੌਰ ਜੌਹਲ ਨੇ ਦੱਸਿਆ ਕਿ, 'ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਰੈਫ਼ਰ ਕੀਤਾ ਇਕ ਨਵਾਂ ਮਰੀਜ਼ ਹਰਜਿੰਦਰ ਸਿੰਘ (58) ਪਿੰਡ ਪਾਂਸਰਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਹੈ। ਵੀ.ਆਰ.ਡੀ.ਐਲ ਪਟਿਆਲਾ ਦੇ ਅਨੁਸਾਰ ਮਰੀਜ਼ ਕੋਵੀਡ 19 ਪਾਜ਼ਿਟਿਵ ਹੈ। ਮਰੀਜ਼ ਨੂੰ ਸ਼ੂਗਰ ਦੀ ਬਿਮਾਰੀ, ਬੁਖਾਰ, ਖੰਘ ਅਤੇ ਸਾਹ ਦੀ ਬਿਮਾਰੀ ਹੈ। ਮਰੀਜ਼ ਦੀ ਹਾਲਤ ਗੰਭੀਰ ਹੈ।'