ਘਨੌਰ ਹਲਕੇ ਦਾ ਪਿੰਡ ਰਾਮਪੁਰ ਸੈਣੀਆਂ ਕੀਤਾ ਸੀਲ, ਨੌਜਵਾਨ ਦਾ ਟੈਸਟ ਆਇਆ ਸੀ ਪਾਜ਼ੀਟਿਵ
ਕੁਲਵੰਤ ਸਿੰਘ ਬੱਬੂ
ਰਾਜਪੁਰਾ, 29 ਮਾਰਚ 2020 : ਘਨੌਰ ਹਲਕੇ ਦੇ ਪਿੰਡ ਰਾਮ ਨਗਰ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ। ਇਸ ਪਿੰਡ ਦੇ 21 ਸਾਲਾ ਨੌਜਵਾਨ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ।
ਇਹ ਨੌਜਵਾਨ 19 ਮਾਰਚ ਨੂੰ ਨੇਪਾਲ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਵਿਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਾ ਸੀ ਜਿਥੋਂ ਬੱਸ ਵਿਚ ਅੰਬਾਲਾ ਤੱਕ ਪਹੁੰਚਿਆ ਤੇ ਉਥੋਂ ਆਪਣੇ ਦੋਸਤ ਨਾਲ ਪਿੰਡ ਪਹੁੰਚਿਆ। ਇਸਨੂੰ ਬੁਖਾਰ ਤੇ ਨਾਲ ਦਸਤ ਲੱਗਣ 'ਤੇ ਅੰਬਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਕੋਰੋਨਾ ਟੈਸਟ ਕੀਤਾ ਗਿਆ ਜੋ ਪਾਜ਼ੀਟਿਵ ਨਿਕਲਿਆ।
ਐਸ ਐਸ ਐਸ ਪੀ ਪਟਿਆਲਾ ਮਨਦੀਪ ਸਿੱਧੂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਉਸ ਮਰੀਜ਼ ਦੇ ਸੰਪਰਕ ਵਿਚ ਆਈ ਸਾਰੇ 11 ਜਣਿਆਂ ਨੂੰ ਚੈੱਕ ਅੱਪ ਲਈ ਰਾਜਿੰਦਰਾ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ .