- ਸਮਾਜ ਸੇਵੀ ਸੰਸਥਾਵਾਂ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਵੰਡਣ ਵੱਲ ਧਿਆਨ ਦੇਣ : ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ, 28 ਮਾਰਚ 2020 - ਕੋੋਰੋਨਾ ਵਾਇਰਸ ਕਾਰਨ ਮਲੇਰਕੋਟਲਾ ਸਬ ਡਵੀਜ਼ਨ ਵਿੱਚ ਲੱਗੇ ਕਰਫਿਊ ਦੌੌਰਾਨ ਇੱਕ ਵਿਅਕਤੀ ਵੱਲੋੋਂ ਆਪਣਾ ਕਰਫਿਊ ਪਾਸ ਸੋਸ਼ਲ ਨੈਟਵਰਕਿ ਸਾਈਟ ਫੇਸਬੁੱਕ ਉਪਰ ਅਪਲੋਡ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਡੀ.ਐਮ. ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਸ਼ਹਿਬਾਜ਼ ਹੁਸੈਨ ਨਾਮ ਦੇ ਵਿਅਕਤੀ ਦਾ ਕਰਫਿਊ ਪਾਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਮਲੇਰਕੋਟਲਾ ਸ਼ਹਿਰ ਵਿਚ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਸਨ ਅਤੇ ਇਨ੍ਹਾਂ ਸਭ ਨੂੰ ਕਰਫਿਊ ਪਾਸ ਜਾਰੀ ਕੀਤੇ ਗਏ ਸਨ। ਪਰੰਤੂ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਸ਼ਹਿਬਾਜ਼ ਹੁਸੈਨ ਨਾਮ ਦੇ ਵਿਅਕਤੀ ਨੇ ਆਪਣਾ ਕਰਫਿਊ ਪਾਸ ਫੇਸਬੁਕ ਉਪਰ ਅਪਲੋੋਡ ਕਰਕੇ ਸ਼ੋਹਰਤ ਖੱਟਣ ਦੀ ਕੋਸ਼ਿਸ਼ ਕੀਤੀ ਹੈ ਜ਼ੋ ਕਿ ਬਹੁਤ ਗਲਤ ਗੱਲ ਹੈ। ਪਾਂਥੇ ਨੇ ਕਿਹਾ ਕਿ ਕਰਫਿਊ ਪਾਸ ਸਿਰਫ ਲੋੜਵੰਦ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਅਤੇ ਹੋਰ ਰਾਸ਼ਨ ਆਦਿ ਪਹੁੰਚਾਉਣ ਲਈ ਜਾਰੀ ਕੀਤੇ ਗਏ ਸਨ ਨਾ ਕਿ ਆਮ ਲੋਕਾਂ ਵਿਚ ਸ਼ੋਹਰਤ ਖੱਟਣ ਲਈ।
ਪਾਂਥੇ ਨੇ ਮਲੇਰਕੋਟਲਾ ਸ਼ਹਿਰ ਵਿਚ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਵੰਡ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਮਾਜ ਸੇਵੀ ਸੰਸਥਾਵਾਂ ਸਵੇਰੇ 11 ਤੋੋਂ 2 ਵਜੇ ਤੱਕ ਅਤੇ ਸ਼ਾਮ 5 ਤੋੋਂ 7 ਵਜੇ ਤੱਕ ਹੀ ਰਾਸ਼ਨ ਵੰਡ ਸਕਦੀਆਂ ਹਨ ਅਤੇ ਰੋਜ਼ਾਨਾ ਰਾਸ਼ਨ ਅਤੇ ਹੋਰ ਸਮਾਨ ਵੰਡਣ ਤੋੋਂ ਪਹਿਲਾਂ ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਵਿਖੇ ਆ ਕੇ ਰਿਪੋਰਟ ਕਰਨਗੀਆਂ ਤਾਂ ਜੋ ਰੋਜ਼ਾਨਾਂ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾ ਸਕੇ ਅਤੇ ਇਸ ਤੋੋਂ ਬਾਅਦ ਉਨ੍ਹਾਂ ਨੂੰ ਲੋਕੇਸ਼ਨ ਉਪਰ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਵੱਲੋੋਂ ਸਮਾਜ ਸੇਵੀ ਸੰਸਥਾਵਾਂ ਵੱਲੋੋਂ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰਨ ਲਈ ਮਲੇਰਕੋਟਲਾ ਸਬ ਡਵੀਜ਼ਨ ਵਿਚ ਬੀਰ ਦਵਿੰਦਰ ਸਿੰਘ (ਮੋ: 8427400163), ਐਸ.ਡੀ.ਓ., ਪੀ.ਡਬਲਿਊ.ਡੀ. ਮਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਵੀਜ਼ਨ ਵਿੱਚ ਚੰਦਰ ਪ੍ਰਕਾਸ (9501018521), ਐਸ.ਡੀ.ਓ. ਪੀ.ਡਬਲਿਊ.ਡੀ. ਮਲੇਰਕੋਟਲਾ ਨੂੰ ਨਿਯੁਕਤ ਕੀਤਾ ਗਿਆ ਹੈ। ਪਾਂਥੇ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਰਾਸ਼ਨ ਜਾਂ ਹੋਰ ਜ਼ਰੂਰਤ ਦਾ ਸਮਾਨ ਵੰਡਣ ਸਮੇਂ ਦੀਆਂ ਤਸਵੀਰਾਂ ਤੋੋਂ ਇਲਾਵਾ ਆਪਣੇ ਸੰਪਰਕ ਨੰਬਰ ਸੋਸ਼ਲ ਸਾਇਟਸ ਉਪਰ ਸ਼ੇਅਰ ਕਰਨ ਤਾਂ ਜ਼ੋ ਲੋੜਵੰਦ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਰਫਿਊ ਪਾਸ ਦੀ ਵਰਤੋੋਂ ਸਿਰਫ ਰਾਸ਼ਨ ਵੰਡਣ ਜਾਣ ਸਮੇਂ ਹੀ ਕੀਤੀ ਜਾਵੇ।