ਅਸ਼ੋਕ ਵਰਮਾ
- ਪੁਲਿਸ ਵੱਲੋਂ 14 ਮੁਲਜ਼ਮ ਗ੍ਰਿਫਤਾਰ - ਐਸਐਚਓ
ਬਠਿੰਡਾ, 26 ਮਾਰਚ 2020 - ਪਿੰਡ ਭਾਈਰੂਪਾ ਵਿਖੇ ਵੀਰਵਾਰ ਦੁਪਹਿਰ ਪਿੰਡ ਭਾਈਰੂਪਾ ਲੂਚ ਪੁਲਿਸ ਦੇ ਇੱਕ ਹੌਲਦਾਰ ਤੇ ਹਮਲਾ ਕਰਨ ਵਾਲਿਆਂ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਕੁੱਟਮਾਰ ਮਾਮਲੇ ’ਚ 14 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੂੰ ਹੁਣ ਅਦਾਲਤ ’ਚ ਪੇਸ਼ ਕੀਤਾ ਜਾਏਗਾ। ਪਤਾ ਜਾਣਕਾਰੀ ਅਨੁਸਾਰ ਪੁਲਿਸ ਵਧੇਰੇ ਪੁੱਛਗਿੱਛ ਲਈ ਰਿਮਾਂਡ ਦੀ ਤਿਆਰੀ ਕਰ ਰਹੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਥਾਣਾ ਫੂਲ ਦਾ ਇਹ ਹੌਲਦਾਰ ਕ੍ਰਿਸ਼ਨ ਸਿੰਘ ਬਸਤੀ ਵਿੱਚ ਲੋਕਾ ਦੀ ਭੀੜ ਇਕੱਠੀ ਹੋਣ ਦੀ ਸੂਚਨਾ ਮਿਲਣ ਉਪਰੰਤ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਕਰਫਿਊ ਕਾਰਨ ਲੋਕਾਂ ਨੂੰ ਇਕੱਠ ਨਾ ਕਰਨ ਸਬੰਧੀ ਸਮਝਾਉਣ ਗਿਆ ਸੀ ਜਿਸ 'ਤੇ ਹੱਲਾ ਬੋਲ ਦਿੱਤਾ ਗਿਆ।
ਥਾਣਾ ਫੂਲ ਪੁਲਿਸ ਨੇ ਹਮਲੇ ਦੇ ਸ਼ਿਕਾਰ ਹੌਲਦਾਰ ਦੀ ਸ਼ਕਾਇਤ ਤੇ ਦੋ ਦਰਜ਼ਨ ਤੋ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਮੁਲਜਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੂਲ ਦੇ ਮੁੱਖ ਥਾਣਾ ਅਫਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਭਾਈਰੂਪਾ ਚੌਂਕ ਵਿੱਚ ਥਾਣਾ ਫੂਲ ਦੇ ਪੁਲਿਸ ਕਰਮਚਾਰੀਆਂ ਦੀ ਡਿਊਟੀ ਲੱਗੀ ਹੋਈ ਸੀ। ਇੰਨਾਂ ਪੁਲਿਸ ਮੁਲਾਜਮਾਂ ਨੂੰ ਪਤਾ ਲੱਗਿਆ ਕਿ ਭਾਈਰੂਪਾ ਦੀ ਬਾਜੀਗਰ ਬਸਤੀ ਵਿੱਚ ਲੋਕਾਂ ਨੇ ਭਾਰੀ ਇੱਕਠ ਕੀਤਾ ਹੋਇਆ ਹੈ ਜੋ ਕਿ ਕਰਫਿਊ ਅਤੇ ਧਾਰਾ 144 ਦੀ ਉਲੰਘਣਾ ਹੈ। ਇਸ ਮੌਕੇ ਹੌਲਦਾਰ ਕ੍ਰਿਸ਼ਨ ਸਿੰਘ ਨੇ ਮੌਕੇ ਤੇ ਜਾ ਕੇ ਭੀੜ ਕਰੀ ਬੈਠੇ ਲੋਕਾਂ ਨੂੰ ਘਰਾਂ ਦੇ ਅੰਦਰ ਜਾਣ ਲਈ ਕਿਹਾ।
ਇਸ ਮੌਕੇ ਲੋਸਕਾਂ ਨੇ ਤਕਰਾਰ ਸ਼ੁਰੂ ਕਰ ਦਿੱਤੀ ਅਤੇ ਬਜਾਏ ਸਰਕਾਰੀ ਹੁਕਮ ਮੰਨਣ ਦੇ ਭੀੜ ਨੇ ਪੁਲਿਸ ਦੇ ਹੌਲਦਾਰ ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਕਾਇਤ ਦੇ ਅਧਾਰ ਤੇ ਕਾਰਵਾਈ ਕਰਦਿਆਂ ਭਾਈਰੂਪਾ ਬਾਜ਼ੀਗਰ ਬਸਤੀ ਤੇ ਕਰੀਬ ਦੋ ਦਰਜ਼ਨ ਵਿਆਕਤੀ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦੀ ਤਲਾਸ਼ ਜਾਰੀ ਹੈ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।