ਰਜਨੀਸ਼ ਸਰੀਨ
- ਡਿਪਟੀ ਕਮਿਸ਼ਨਰ ਵੱਲੋਂ ਸੰਕਟ ਦੀ ਇਸ ਘੜੀ ’ਚ ਪਾਏ ਯੋਗਦਾਨ ਲਈ ਧੰਨਵਾਦ
ਨਵਾਂਸ਼ਹਿਰ, 27 ਮਾਰਚ 2020 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਲੋਕਾਂ ਨੂੰ ‘ਕੋਵਿਡ-19’ ਕਾਰਨ ਆ ਰਹੀ ਮੁਸ਼ਕਿਲ ਲਈ ਕਾਇਮ ਕੀਤੇ ਗਏ ਮੁੱਖ ਮੰਤਰੀ ਰਾਹਤ ਫ਼ੰਡ ਨੂੰ ਅੱਜ ਨਵਾਂਸ਼ਹਿਰ ’ਚ ਭਰਵਾਂ ਹੁੰਗਾਰਾ ਮਿਲਿਆ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਜ਼ਨ ਵੇਅ ਵੀਜ਼ਾ ਕੰਸਲਟੈਂਸੀ ਦੇ ਪ੍ਰਵੀਨ ਕੁਮਾਰ ਅਤੇ ਉਨ੍ਹਾਂ ਦੇ ਪਿਤਾ ਸ੍ਰੀ ਖਰੈਤੀ ਲਾਲ ਵੱਲੋਂ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਆ ਕੇ 5 ਲੱਖ ਰੁਪਏ ਦਾ ਯੋਗਦਾਨ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਮੁੱਚਾ ਪੰਜਾਬ ਇਸ ਮੌਕੇ ਬੜੀ ਸੰਕਟ ਦੀ ਘੜੀ ’ਚੋਂ ਲੰਘ ਰਿਹਾ ਹੈ, ਅਜਿਹੇ ਸਮੇਂ ਆਪਣੇ ਰਾਜ ਦੇ ਲੋਕਾਂ ਨਾਲ ਖੜਨ ਲਈ ਅਜਿਹੇ ਦਾਨੀ ਸੱਜਣਾਂ ਨੂੰ ਅੱਗੇ ਆਉਣ ਦੀ ਵੱਡੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਮੁੱਖ ਮੰਤਰੀ ਕੋਵਿਡ ਰਾਹਤ ਫੰਡ ’ਚ ਆਨਲਾਈਨ ਅਦਾਇਗੀ ਰਾਹੀਂ ਵੀ ਯੋਗਦਾਨ ਪਾ ਸਕਦਾ ਹੈ, ਜਿਸ ਲਈ ਐਚ ਡੀ ਐਫ ਸੀ ਬੈਂਕ ਦੇ ਖਾਤਾ ਨੰ. 50100333026124, (ਆਈ ਐਫ ਐਸ ਸੀ ਕੋਡ- ਐਚ ਡੀ ਐਫ਼ ਸੀ 0000213) ’ਚ ਯੋਗਦਾਨ ਪਾਇਆ ਜਾ ਸਕਦਾ ਹੈ।