ਦੇਸ਼ 'ਚ ਸਾਰੀਆਂ ਰੱਦ ਰੇਲਾਂ ਦਾ ਰੀਫੰਡ ਲੈ ਕੇ ਸਕਣਗੇ ਮੁਸਾਫਰ
ਨਵੀਂ ਦਿੱਲੀ, 22 ਮਾਰਚ, 2020 : ਰੇਲਵੇ ਨੇ ਭਾਵੇਂ ਦੇਸ਼ ਭਰ ਵਿਚ 31 ਮਾਰਚ ਤੱਕ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ ਪਰ ਜਿਹੜੇ ਮੁਸਾਫਰਾਂ ਨੇ ਆਪਣੀ ਰਿਜ਼ਰਵੇਸ਼ਨ ਕਰਵਾਈ ਸੀ, ਉਹ ਆਪਣੇ ਰੀਫੰਡ ਲੈ ਸਕਣਗੇ।
ਰੇਲਵੇ ਮੰਤਰਾਲੇ ਨੇ ਇਕ ਟਵੀਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੀਫੰਡ 21 ਜੂਨ 2020 ਤੱਕ ਲਏ ਜਾ ਸਕਣਗੇ। ਰੇਲ ਗੱਡੀਆਂ ਰੱਦ ਹੋਣ ਨਾਲ ਪ੍ਰਭਾਵਤ ਹੋਏ ਮੁਸਾਫਰਾਂ ਨੂੰ ਰੀਫੰਡ ਵਾਸਤੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਮੁਸਾਫਰਾਂ ਨੂੰ ਰੱਦ ਹੋਈਆਂ ਗੱਡੀਆਂ ਲਈ ਫੁੱਲ ਰੀਫੰਡ ਮਿਲੇਗਾ।
ਇਸ ਟਵੀਟ ਵਿਚ ÎਿÂਹ ਵੀ ਦੱਸਿਆ ਗਿਆ ਕਿ ਜਿਹੜੀਆਂ ਰੇਲ ਗੱਡੀਆਂ 22 ਮਾਰਚ ਨੂੰ ਸਵੇਰੇ 4.00 ਵਜੇ ਰਵਾਨਾ ਹੋਈਆਂ ਹਨ, ਉਹ ਆਪੋ ਆਪਣੇ ਨਿਸ਼ਚਿਤ ਸਟੇਸ਼ਨਾਂ ਤੱਕ ਜਾਣਗੀਆਂ। ਇਹਨਾਂ ਗੱਡੀਆਂ ਵਿਚ ਸਵਾਰ ਮੁਸਾਫਰਾਂ ਵਾਸਤੇ ਗੱਡੀਆਂ ਵਿਚ ਅਤੇ ਸਟੇਸ਼ਨਾਂ 'ਤੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ।