ਨਵੀਂ ਦਿੱਲੀ, 11 ਫਰਵਰੀ 2020 - ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਆਪਣੀ ਪਾਰਟੀ ਦੇ ਮੁੱਖ ਦਫਤਰ ਦੇ ਬਾਹਰ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਵਧਾਈ ਦਿੱਤੀ ਅਤੇ ‘ਆਪ’ ਦੀ ਦਿੱਲੀ ਵਿੱਚ ਜਿੱਤ ਨੂੰ ਉਨ੍ਹਾਂ ਨੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਜੋ ਉਨ੍ਹਾਂ ਨੂੰ ‘ਆਪਣਾ ਪੁੱਤਰ’ ਮੰਨਦੇ ਹਨ।
ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਪਾਰਟੀ ਦੇ ਰੋਜ਼ ਐਵਨਿਊ ਦਫਤਰ ਵਿਖੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਮੈਂ ਦਿੱਲੀ ਦੇ ਲੋਕਾਂ ਦਾ ਤੀਜੀ ਵਾਰ ‘ਆਪ’ ਪਾਰਟੀ 'ਤੇ ਵਿਸ਼ਵਾਸ ਦਿਖਾਉਣ ਲਈ ਧੰਨਵਾਦ ਕਰਦਾ ਹਾਂ। ਇਹ ਉਨ੍ਹਾਂ ਲੋਕਾਂ ਦੀ ਜਿੱਤ ਹੈ ਜੋ ਮੈਨੂੰ ਆਪਣਾ ਬੇਟਾ ਮੰਨਦੇ ਹਨ ਅਤੇ ਸਾਡੇ ਲਈ ਵੋਟ ਦਿੱਤੀ। "ਇਹ ਇੱਕ ਨਵੀਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਹੈ।"
ਪਤਨੀ ਸੁਨੀਤਾ ਕੇਜਰੀਵਾਲ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਨਵੇਂ ਚੁਣੇ ਵਿਧਾਇਕ ਰਾਘਵ ਚੱਡਾ ਨਾਲ ਸਟੇਜ ਤੋਂ ਉਨ੍ਹਾਂ ਕਿਹਾ, “ਮੈਂ ਦਿੱਲੀ ਦੇ ਸਾਰੇ ਨਾਗਰਿਕਾਂ ਅਤੇ ਸਾਡੇ ਸਾਰੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਕਿ ਦਿਨ-ਰਾਤ ਪਾਰਟੀ ਲਈ ਕੰਮ ਕਰਦੇ ਰਹੇ। ਮੇਰੇ ਪਰਿਵਾਰ ਨੇ ਵੀ ਇਸ ਚੋਣ ਲੜਾਈ ਦੌਰਾਨ ਮੇਰਾ ਬਹੁਤ ਸਾਥ ਦਿੱਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਪਤਨੀ ਦਾ ਜਨਮਦਿਨ ਵੀ ਹੈ।”
ਚੋਣ ਕਮਿਸ਼ਨ ਦੀ ਵੈਬਸਾਈਟ ਅਨੁਸਾਰ ‘ਆਪ’ ਨੇ ਕੁੱਲ 70 ਵਿੱਚੋਂ 62 ਸੀਟਾਂ ’ਤੇ ਰਾਸ਼ਟਰੀ ਰਾਜਧਾਨੀ ਵਿੱਚ ਲੀਡ ਬਣਾਈ ਹੋਈ ਹੈ। ਜਦੋਂ ਕਿ ਦੂਜੀ ਵੱਡੀ ਨੈਸ਼ਨਲ ਪਾਰਟੀ ਬੀਜੇਪੀ ਅਜੇ ਤੱਕ ਸਿਰਫ 8 ਸੀਟਾਂ ਦੀ ਲੀਡ ਨਾਲ ਬਹੁਤ ਪਿੱਛੇ ਚੱਲ ਰਹੀ ਹੈ। ਜਦੋਂ ਕਿ ਕਾਂਗਰਸ ਆਪਣੀ 2015 ਦੀ ਹਾਰ ਨੂੰ ਦੁਹਰਾਉਂਦੇ ਹੋਏ ਇਸ ਵਾਰ ਵੀ ਕੋਈ ਸੀਟ ਨਹੀਂ ਜਿੱਤ ਸਕੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/2437188286593757/