← ਪਿਛੇ ਪਰਤੋ
ਮੋਦੀ ਦੇ ਦਾਅਵੇ ਸਾਬਤ ਹੋਏ ਝੂਠੇ, ਜਾਣੋ ਕਿਵੇਂ ਨਵੀਂ ਦਿੱਲੀ, 29 ਦਸੰਬਰ, 2019 : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਦੇਸ਼ ਵਿਚ ਕੋਈ ਵੀ ਡਿਟੈਂਨਸ਼ਨ ਸੈਂਟਰ ਕੰਮ ਨਹੀਂ ਕਰ ਰਿਹਾ ਜਦਕਿ ਹੁਣ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਆਸਾਮ ਵਿਚ ਇਹ ਡਿਟੈਂਨਸ਼ਨ ਸੈਂਟਰ ਚਲ ਰਹੇ ਹਨ ਜਦਕਿ ਕਰਨਾਟਕਾ ਵਿਚ ਵੀ ਅਜਿਹਾ ਹੀ ਇਕ ਸੈਂਟਰ ਬਣਿਆ ਹੋਇਆ ਹੈ। 'ਦੈਨਿਕ ਭਾਸਕਰ' ਨੇ ਆਪਣੀ ਵਿਸ਼ੇਸ਼ ਰਿਪੋਰਟ ਵਿਚ ਇਹ ਖੁਲਾਸੇ ਕੀਤੇ ਹਨ। ਰਿਪੋਰਟ ਵਿਚ ਦਾਅਵਾ ਕੀਤਾ ਕਿ ਡਿਟੈਂਨਸ਼ਨ ਸੈਂਟਰ ਹੋਣ ਦੇ 4 ਪੁਖ਼ਤਾ ਸਬੂਤ ਸਾਹਮਣੇ ਆਏ ਹਨ। ਇਸਦਾ ਪਹਿਲਾ ਸਬੂਤ 3 ਦਸੰਬਰ 2019 ਨੂੰ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਵੱਲੋਂ ਲੋਕ ਸਭਾ ਵਿਚ ਦਿੱਤਾ ਗਿਆ ਬਿਆਨ ਹੈ ਜਿਸ ਵਿਚ ਦੱਸਿਆ ਗਿਆ ਸੀ ਕਿ ਆਸਾਮ ਵਿਚ 6 ਡਿਟੈਂਨਸ਼ਨ ਸੈਂਟਰ ਚਲ ਰਹੇ ਹਨ। ਇਸ ਤੋਂ ਪਹਿਲਾਂ 9 ਜੁਲਾਈ 2019 ਨੂੰ ਕੇਂਦਰ ਸਰਕਾਰ ਦੀ ਏਜੰਸੀ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ ਆਈ ਬੀ) ਨੇ ਇਕ ਪ੍ਰੈਸ ਨੋਟ ਜਾਰੀ ਕਰ ਕੇ ਇਹ ਕਿਹਾ ਸੀ ਕਿ ਆਸਾਮ ਵਿਚ 6 ਡਿਟੈਂਨਸ਼ਨ ਸੈਂਟਰ ਚਲ ਰਹੇ ਹਨ ਅਤੇ ਆਸਾਮ ਵਿਧਾਨ ਸਭਾ ਵਿਚ ਰਾਜ ਸਰਕਾਰ ਨੇ ਵੀ ਇਹ ਗੱਲ ਕਬੂਲੀ ਸੀ। ਤੀਜਾ ਸਬੂਤ 20 ਨਵੰਬਰ 2017 ਨੂੰ ਸੁਪਰੀਮ ਕੋਰਟ ਨੇ ਇਕ ਹੁਕਮ ਆਖਿਆ ਸੀ ਕਿ ਪੀੜਤ ਨੂੰ 2 ਸਾਲ 4 ਮਹੀਨੇ ਬਾਅਦ ਡਿਟੈਂਨਸ਼ਨ ਸੈਂਟਰ ਵਿਚੋਂ ਰਿਹਾਅ ਕਰ ਦਿੱਤਾ ਜਾਵੇ। ਚੌਥਾ ਸਬੂਤ ਇਹਨਾਂ ਸੈਂਟਰਾਂ ਦਾ ਦੌਰਾ ਹੈ। ਆਸਾਮ ਵਿਚ ਗੋਲਪਾਰਾ ਦੇ ਕੋਲ ਮਟੀਆ ਵਿਚ ਤਿੰਨ ਹਜ਼ਾਰ ਲੋਕਾਂ ਦੀ ਸਮਰਥਾ ਵਾਲਾ ਡਿਟੈਂਨਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ ਜੋ ਮਾਰਚ 2020 ਤੱਕ ਤਿਆਰ ਹੋ ਜਾਵੇਗਾ। ਆਸਾਮ ਦੇ ਵਿੱਤ ਮੰਤਰੀ ਹੇਮੰਤ ਬਿਸਵਾ ਸਰਮਾ ਦੇ ਮੁਤਾਬਕ ਗੋਲਪਾਰਾ ਦੇ ਡਿਟੈਂਨਸ਼ਨ ਸੈਂਟਰ ਦੀ ਹਾਲਤ ਠੀਕ ਨਾ ਹੋਣ ਕਾਰਨ ਇਹ ਸੈਂਟਰ ਬਣਾਇਆ ਜਾ ਰਿਹਾ ਹੈ। ਇਸੇ ਤਰਾਂ ਬੰਗਲੌਰ ਦੇ ਨੇੜੇ ਸੋਡੇਕੋਪੱਾ ਵਿਚ 30 ਲੋਕਾਂ ਦੀ ਸਮਰਥਾ ਵਾਲਾ ਡਿਟੈਂਨਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ।
Total Responses : 267