ਚੰਡੀਗੜ੍ਹ, 12 ਅਕਤੂਬਰ, 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 8 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨਗੇ।
ਇਕ ਟਵੀਟ ਵਿਚ ਉਹਨਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਸਦਕਾ, ਸ੍ਰੀ ਕਰਤਾਰਪੁਰ ਸਾਹਿਬ ਦੇ ‘ਖੁਲ੍ਹੇ ਦਰਸ਼ਨ ਦੀਦਾਰ’ ਲਈ ਸਿੱਖ ਪੰਥ ਦੀ ਅਰਦਾਸ ਪ੍ਰਵਾਨਗ ਹੋਵੇਗੀ ਜਦੋਂ 8 ਨਵਬੰਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ (ਆਈ ਸੀ ਪੀ) ਦੇ ਉਦਘਾਟਨ ਨਾਲ ਇਤਿਹਾਸ ਸਿਰਜਿਆ ਜਾਵੇਗਾ।