ਸੂਬੇ ਭਰ ਵਿੱਚ ਚੱਲਣ ਵਾਲੇ ਸ਼ੋਆਂ ਦੀਮੁਹਾਲੀ ਤੋਂ ਹੋਵੇਗੀ ਸ਼ੁਰੂਆਤ
ਸ਼ੁਰੂਆਤੀ ਸਮਾਗਮ ਵਿੱਚ ਪੁੱਜਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਡਿਪਟੀ ਕਮਿਸ਼ਨਰ ਨੇ ਲਿਆ ਪ੍ਰਬੰਧਾਂ ਦਾਜਾਇਜ਼ਾ
ਐਸ.ਏ.ਐਸ. ਨਗਰ, 5 ਅਕਤੂਬਰ 2019: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਪ੍ਰਕਾਸ਼ ਪੁਰਬ ਸਬੰਧੀ ਲਾਈਟ ਐਂਡ ਸਾੳੂਂਡ ਸ਼ੋਅ-ਕਮ-ਡਿਜੀਟਲ ਮਿੳੂਜੀਅਮ 7 ਅਕਤੂਬਰ, 2019 ਤੋਂਇੱਥੇ ਖੇਡ ਭਵਨ ਸੈਕਟਰ-78 ਵਿੱਚ ਕਰਵਾਇਆ ਜਾ ਰਿਹਾ ਹੈ। ਸੂਬੇ ਭਰ ਵਿੱਚ ਹੋਣ ਵਾਲੇ ਇਨ੍ਹਾਂਸ਼ੋਆਂ ਦੀ ਸ਼ੁਰੂਆਤ ਮੁਹਾਲੀ ਤੋਂ ਹੋ ਰਹੀ ਹੈ ਅਤੇ ਸ਼ੁਰੂਆਤੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰਸਿੰਘ ਇੱਥੇ ਪੁੱਜਣਗੇ।ਡਿਪਟੀਕਮਿਸ਼ਨਰ, ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਸ੍ਰੀਮਤੀ ਆਸ਼ਿਕਾ ਜੈਨ ਅਤੇ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ ਨਾਲ ਸਪੋਰਟਸ ਸਟੇਡੀਅਮ ਸੈਕਟਰ-78ਵਿੱਚ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਕਰਨ ਲਈਹਦਾਇਤਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 7 ਤੋਂ 9 ਅਕਤੂਬਰ ਤੱਕ ਚੱਲਣ ਵਾਲੇ ਇਸ ਸ਼ੋਅਦੇ ਪਹਿਲੇ ਦਿਨ ਡਿਜੀਟਲ ਮਿੳੂਜ਼ੀਅਮ ਤੇ ਲਾਈਟ ਐਂਡ ਸਾੳੂਂਡ ਸ਼ੋਅ ਹੋਵੇਗਾ। ਡਿਜੀਟਲ ਮਿੳੂਜ਼ੀਅਮਸਾਰਾ ਦਿਨ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ, ਜਦੋਂ ਕਿ ਲਾਈਟ ਐਂਡ ਸਾੳੂਂਡ ਦੇ ਦੋ ਸ਼ੋਅ ਸ਼ਾਮਵੇਲੇ ਹੋਣਗੇ। ਦੂਜੇ ਦਿਨ ਸਿਰਫ਼ ਡਿਜੀਟਲ ਮਿੳੂਜ਼ੀਅਮ ਖੁੱਲ੍ਹੇਗਾ, ਜਦੋਂ ਕਿ ਤੀਜੇ ਦਿਨ ਡਿਜੀਟਲਮਿੳੂਜ਼ੀਅਮ ਤੇ ਲਾਈਟ ਐਂਡ ਸਾੳੂਂਡ ਸ਼ੋਅ ਦੋਵੇਂ ਹੋਣਗੇ।ਡਿਪਟੀਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮ ਲਈ ਲੋੜੀਂਦੇ ਪ੍ਰਬੰਧਅਗਾੳੂਂ ਪੂਰੇ ਕਰ ਲਏ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ੳੂਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਹ ਸ਼ੋਅ ਪੂਰੇ ਸੂਬੇ ਵਿੱਚ ਹੋਣਗੇ, ਜਿਨ੍ਹਾਂ ਦੀ ਸ਼ੁਰੂਆਤ ਮੁਹਾਲੀ ਤੋਂ ਹੋ ਰਹੀਹੈ। ਇਸ ਲਈ ਸਮਾਗਮ ਦੀ ਸਫ਼ਲਤਾ ਲਈ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸਉਪਰਾਲੇ ਨੂੰ ਜ਼ਰੂਰ ਦੇਖਣ ਆਉਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ੋਅ ਤੇ ਡਿਜੀਟਲ ਮਿੳੂਜ਼ੀਅਮਦੇਖਣ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸੇ ਨੂੰ ਵੀ ਦਿੱਕਤ ਦਾਸਾਹਮਣਾ ਨਾ ਕਰਨਾ ਪਵੇ।ਸ੍ਰੀਦਿਆਲਨ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਇਸ ਲਾਈਟ ਐਂਡ ਸਾੳੂਂਡ ਸ਼ੋਅ-ਕਮ-ਡਿਜੀਟਲ ਮਿੳੂਜ਼ੀਅਮਬਾਰੇ ਜਾਣਕਾਰੀ ਦੇਣ ਲਈ ਮੁਨਾਦੀ ਕਰਵਾਈ ਜਾਵੇ ਤਾਂ ਜੋ ਉਹ ਲੋਕ ਵੀ ਇਸ ਨੂੰ ਦੇਖਣ ਤੋਂ ਵਾਂਝੇ ਨਾਰਹਿਣ। ਇਸ ਮੌਕੇ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਰਾਜੇਸ਼ ਧੀਮਾਨ, ਸਿਵਲ ਸਰਜਨ ਡਾ. ਮਨਜੀਤ ਸਿੰਘ,ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ, ਐਸ.ਡੀ.ਓ.ਪੀ.ਐਸ.ਪੀ.ਸੀ.ਐਲ. ਹਰਭਜਨ ਸਿੰਘ ਕੰਗ, ਸਬ ਰਜਿਸਟਰਾਰ ਰਵਿੰਦਰ ਬਾਂਸਲ, ਗਮਾਡਾ ਤੋਂ ਮਨਦੀਪ ਸਿੰਘਅਤੇ ਸ਼ੋਅ ਕਰਵਾ ਰਹੀ ਕੰਪਨੀ ‘ਸੀ.ਐਸ. ਡਾਇਰੈਕਟ’ ਦੇ ਨੁਮਾਇੰਦੇ ਹਾਜ਼ਰ ਸਨ।ਕੈਪਸ਼ਨ: ਖੇਡ ਭਵਨ ਸੈਕਟਰ-78 ਵਿੱਚ ਲਾਈਟ ਐਂਡਸਾੳੂਂਡ ਸ਼ੋਅ-ਕਮ-ਡਿਜੀਟਲ ਮਿੳੂਜੀਅਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰਸ੍ਰੀ ਗਿਰੀਸ਼ ਦਿਆਲਨ ਤੇ ਹੋਰ।