ਮੋਹਾਲੀ, 12 ਮਈ 2019: ਸੀਨੀਅਰ ਕਾਂਗਰਸੀ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੁਟਕੀ ਲਈ ਹੈ ਕਿ ਉਹ ਪੂਰੇ ਨਾ ਕਰਨ ਦੀ ਇੱਛਾ ਨਾਲ ਵਾਅਦੇ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ (ਮੋਦੀ) ਅਫਸੋਸ ਦਾ ਗਲਤੀ ਦੀ ਸਮਝ ਤੋਂ ਬਗੈਰ ਝੂਠ ਬੋਲਣ ਦੀ ਕਲਾ ਚ ਮਾਹਿਰ ਹਨ।
ਸਥਾਨਕ ਐੱਮ ਐੱਲ ਏ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਆਯੋਜਿਤ ਵਿਸ਼ਾਲ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਵੱਲੋਂ ਕੀਤੇ ਗਏ ਵਾਅਦੇ ਦਾ ਜ਼ਿਕਰ ਕੀਤਾ, ਜਦੋਂ ਉਨ੍ਹਾਂ ਹਰੇਕ ਭਾਰਤ ਵਾਸੀ ਦੇ ਬੈਂਕ ਖਾਤੇ ਚ 15-15 ਲੱਖ ਰੁਪਏ ਜਮ੍ਹਾਂ ਕਰਨ ਅਤੇ ਪੰਜ ਸਾਲਾਂ ਦੌਰਾਨ 10 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ ਸੀ।
ਉਨ੍ਹਾਂ ਮੌਜੂਦਗੀ ਨੂੰ ਕਿਹਾ ਕਿ ਮੋਦੀ ਨੇ ਤੁਹਾਡੇ ਬੈਂਕ ਖਾਤਿਆਂ ਚ ਰੁਪਏ ਜਮ੍ਹਾ ਕਰਨ ਦੀ ਬਜਾਏ, ਅਸਲੀਅਤ ਚ ਤੁਹਾਡੇ ਆਪਣੇ ਪੈਸੇ ਹੀ ਲੁੱਟ ਲਏ। ਉਨ੍ਹਾਂ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਆਮ ਲੋਕਾਂ ਨੂੰ ਆਪਣੇ ਹੀ ਪੈਸੇ, ਉਹ ਵੀ ਸਿਰਫ 2000 ਰੁਪਏ ਕਢਵਾਉਣ, ਖਾਤਿਰ ਲਗਾਤਾਰ ਕਈ ਦਿਨਾਂ ਤੱਕ ਬੈਂਕਾਂ ਦੇ ਬਾਹਰ ਲਾਈਨਾਂ ਚ ਖੜ੍ਹੇ ਹੋਣਾ ਪਿਆ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਚ ਅਜਿਹਾ ਕਦੇ ਵੀ ਨਹੀਂ ਹੋਇਆ ਸੀ, ਜਦੋਂ ਲੋਕਾਂ ਨੂੰ ਆਪਣੇ ਹੀ ਪੈਸੇ ਬੈਂਕ ਤੋਂ ਕਢਵਾਉਣ ਦੀ ਇਜਾਜ਼ਤ ਨਾ ਮਿਲੀ ਹੋਵੇ, ਖਾਸ ਕਰਕੇ ਉਦੋਂ ਜਦੋਂ ਉਨ੍ਹਾਂ ਉਸ ਦੀ ਬਹੁਤ ਲੋੜ ਸੀ।
ਤਿਵਾੜੀ ਨੇ ਮੋਦੀ ਦੇ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਸਬੰਧੀ ਵਾਅਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੂੰ ਅਸਲੀਅਤ ਚ ਇਹ ਮਿਲਿਆ ਕਿ ਇਨ੍ਹਾਂ ਦੇ ਤਾਨਾਸ਼ਾਹੀ ਤੇ ਨਾਸਮਝੀ ਵਾਲੇ ਨੋਟਬੰਦੀ ਦੇ ਫੈਸਲੇ ਕਾਰਨ ਕਰੀਬ ਦੋ ਕਰੋੜ ਨੌਕਰੀਆਂ ਚਲੀਆਂ ਗਈਆਂ, ਜਿਸ ਨੇ ਛੋਟੇ ਤੇ ਮੱਧ ਵਰਗ ਦੇ ਉਦਯੋਗਾਂ ਨੂੰ ਜਿੱਥੇ ਬੰਦ ਕਰ ਦਿੱਤਾ, ਉਥੇ ਹੀ ਵਪਾਰ ਤੇ ਮਾੜਾ ਪ੍ਰਭਾਵ ਪਿਆ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੇਂਦਰ ਚ ਕਾਂਗਰਸ ਸਰਕਾਰ ਬਣਾਏਗੀ ਅਤੇ ਉਸ ਦਾ ਪੰਜਾਬ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ, ਕਿਉਂਕਿ ਕੇਂਦਰ ਤੇ ਸੂਬੇ ਚ ਇੱਕੋ ਹੀ ਪਾਰਟੀ ਦੀਆਂ ਸਰਕਾਰਾਂ ਦਾ ਸ਼ਾਸਨ ਹੋਵੇਗਾ ਅਤੇ ਸੂਬੇ ਨੂੰ ਵਿਕਾਸ ਲਈ ਫ਼ੰਡ ਲੈਣ ਚ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਉਤਸ਼ਾਹਿਤ ਲੋਕਾਂ ਦੀ ਭੀੜ ਵਿੱਚ ਕਿਹਾ ਕਿ ਉਹ ਤੁਹਾਨੂੰ ਵਾਅਦਾ ਕਰਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਨਾਲ ਉਹ ਇਸ ਲੋਕ ਸਭਾ ਹਲਕੇ ਚ ਅਗਲੇ ਪੰਜ ਸਾਲਾਂ ਦੌਰਾਨ ਘੱਟੋ ਘੱਟ 50,000 ਕਰੋੜ ਰੁਪਏ ਦਾ ਨਿਵੇਸ਼ ਲੈ ਕੇ ਆਉਣਗੇ।
ਤਿਵਾੜੀ ਨੇ ਕਿਹਾ ਕਿ ਉਨ੍ਹਾਂ ਉਹੀ ਚੀਜ਼ਾਂ ਬੋਲੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਨੂੰ ਲੈ ਕੇ ਉਹ ਭਰੋਸਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਤੁਸੀਂ ਉੱਥੇ ਰਹਿਣ ਵਾਲੇ ਕਿਸੇ ਵੀ ਵਿਅਕਤੀ ਤੋਂ ਉਨ੍ਹਾਂ ਦੇ ਪ੍ਰਦਰਸ਼ਨ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਉਹ ਵਾਅਦਾ ਕਰਦੇ ਹਨ ਕਿ ਇਥੇ ਲੁਧਿਆਣਾ ਤੋਂ ਵੱਧ ਕੰਮ ਕਰਨਗੇ। ਉਨ੍ਹਾਂ ਦੇ ਲੁਧਿਆਣਾ ਚ ਲਿਆਏ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਦੇ ਵੀ ਝੂਠੇ ਵਾਅਦੇ ਜਾਂ ਵਚਨਬਧਤਾ ਨਹੀਂ ਕਰਦੇ।