ਬਿਜਲੀ ਮੁਲਾਜਮਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਯੂਨੀਅਨ ਆਗੂ
ਭਿੱਖੀਵਿੰਡ 07 ਮਈ 2019 (ਜਗਮੀਤ ਸਿੰਘ)-ਪਾਵਰਕਾਮ ਦਫਤਰ ਭਿੱਖੀਵਿੰਡ ਵਿਖੇ ਜਹਿਰੀਲੀ ਦਵਾਈ ਨਿਗਲ ਕੇ ਆਤਮ-ਹੱਤਿਆ ਕਰਨ ਵਾਲੇ ਮ੍ਰਿਤਕ ਬਲਬੀਰ ਸਿੰਘ ਮਾੜੀ ਸਮਰਾ ਦੇ ਬਿਆਨਾਂ ‘ਤੇ ਭਿੱਖੀਵਿੰਡ ਪੁਲਿਸ ਵੱਲੋਂ ਪਾਵਰਕਾਮ ਮੁਲਾਜਮ ਐਸ.ਡੀ.ੳ ਬੂਟਾ ਰਾਮ, ਜੇ.ਈ ਸੁਖਵਿੰਦਰ ਸਿੰਘ, ਲਾਈਨਮੈਂਨ ਰੇਸ਼ਮ ਸਿੰਘ ਖਿਲਾਫ ਦਰਜ ਕੀਤੇ ਗਏ ਮੁਕੱਦਮੇ ਨੂੰ ਲੈ ਕੇ ਬਿਜਲੀ ਬੋਰਡ ਦੀਆਂ ਜਥੇਬੰਦਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਅੱਜ ਸਮੂਹ ਮੁਲਾਜਮਾਂ ਵੱਲੋਂ ਇਸ ਮੁਕੱਦਮੇ ਨੂੰ ਝੂਠਾ ਕਰਾਰ ਦਿੰਦਿਆਂ ਇਸ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਜੇ.ਈ ਇੰਦਰਪਾਲ ਸਿੰਘ, ਬਲਦੇਵ ਰਾਜ, ਹਰਜਿੰਦਰ ਸਿੰਘ, ਬਿੱਕਰ ਸਿੰਘ, ਹਰਦੇਵ ਸਿੰਘ, ਲਖਵੰਤ
ਸਿੰਘ, ਮਨਜੀਤ ਸਿੰਘ, ਗੁਲਜਾਰ ਸਿੰਘ, ਹੀਰਾ ਸਿੰਘ, ਰਾਜਬੀਰ ਸਿੰਘ, ਸੁਖਵੰਤ ਸਿੰਘ, ਧਰਮਵੀਰ ਕੋਛੜ, ਮਨਜੀਤ ਸਿੰਘ ਤਲਜਿੰਦਰ ਸਿੰਘ, ਗੁਰਪ੍ਰਗਟ ਸਿੰਘ ਨੂੰ ਚੁਣਿਆ ਗਿਆ। ਬਿਜਲੀ ਮੁਲਾਜਮਾਂ ਨੇ ਆਪਣਾ ਪੱਖ ਪੇਸ਼ ਕਰਦਿਆਂ ਦੱਸਿਆਂ ਕਿ ਮ੍ਰਿਤਕ ਬਲਬੀਰ ਸਿੰਘ ਵੱਲੋਂ ਸਾਲ 2017 ਵਿਚ ਸੁਖਵਿੰਦਰ ਸਿੰਘ ਜੇ.ਈ ਖਿਲਾਫ ਡੀ.ਐਸ.ਪੀ ਵਿਜੀਲੈਂਸ ਤਰਨ ਤਾਰਨ ਨੂੰ ਸ਼ਿਕਾਇਤ ਦਿੱਤੀ ਕਿ ਬਿਜਲੀ ਬਿੱਲ ਦੇ ਪੈਸੇ ਲਏ, ਪਰ ਬਿੱਲ ਜਮਾਂ ਨਹੀ ਕਰਵਾਇਆ, ਜਦੋਂ ਕਿ ਵਿਜੀਲੈਂਸ਼ ਦੀ ਇੰਨਕੁਆਰੀ ਵਿਚ ਪਾਇਆ ਗਿਆ ਕਿ ਸੁਖਵਿੰਦਰ ਸਿੰਘ ਨੇ ਕੋਈ ਪੈਸਾ ਨਹੀ ਲਿਆ। ਇਸ ਮੌਕੇ ਬਿਜਲੀ ਮੁਲਾਜਮ ਆਗੂ ਪੂਰਨ ਸਿੰਘ ਮਾੜੀਮੇਘਾ, ਗੁਰਚਰਨ ਸਿੰਘ
ਕੰਡਾ, ਸੰਤ ਰਾਮ ਧਵਨ, ਜਰਨੈਲ ਸਿੰਘ, ਸੂਰਜ ਪ੍ਰਕਾਸ਼, ਅਮਰਜੀਤ ਸਿੰਘ, ਜਗਦੇਵ ਸਿੰਘ, ਆਦਿ ਆਗੂਆਂ ਨੇ ਪਰਚਾ ਰੱਦ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪਰਚਾ ਰੱਦ ਨਾ ਕੀਤਾ ਤਾਂ ਪਾਵਰਕਾਮ ਮੁਲਾਜਮਾਂ ਵੱਲੋਂ ਤਿੱਖਾਂ ਸ਼ੰਘਰਸ਼ ਕੀਤਾ ਜਾਵੇਗਾ।