ਭੁਬਨੇਸ਼ਵਰ, 3 ਮਈ 2019 - ਚੱਕਰਵਾਤੀ ਤੂਫਾਨੀ ਫੈਨੀ ਓਡੀਸ਼ਾ 'ਚ ਪੁਰੀ ਦੇ ਕੰਢਿਆਂ ਨਾਲ ਟਕਰਾ ਗਿਆ ਹੈ। ਨੀਵੀਆਂ ਬਸਤੀਆਂ 'ਚ ਪਾਣੀ ਭਰ ਗਿਆ ਹੈ। ਇਹ ਤੂਫਾਨ 'ਚ 175 ਤੋਂ 180 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ, ਇਹ ਤੂਫਾਨ ਬੰਗਾਲ ਤੋਂ ਹੁੰਦਾ ਹੋਇਆ ਬੰਗਲਾਦੇਸ਼ ਵੱਲ੍ਹ ਨੂੰ ਵਧੇਗਾ। ਵਿਭਾਗ ਵੱਲੋਂ ਸਮੁੰਦਰੀ ਕੰਢੇ ਦੇ ਇਲਾਕਿਆਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਓਡੀਸ਼ਾ 'ਚੋਂ ਸੁਰੱਖਿਆ ਦੇ ਤੌਰ 'ਤੇ ਪਹਿਲੋਂ ਹੀ 15 ਜ਼ਿਲ੍ਹਿਆਂ 'ਚੋਂ 11 ਲੱਖ ਲੋਕਾਂ ਨੂੰ ਸੁਰੱਖਿਅਤ ਜਗ੍ਹਾਹਾਂ 'ਤੇ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤੂਫਾਨ 20 ਸਾਲ 'ਚ ਓਡੀਸ਼ਾ ਨਾਲ ਟਕਰਾਉਣ ਵਾਲਾ ਸਭ ਤੋਂ ਖਤਰਨਾਕ ਤੂਫਾਨ ਹੈ।
ਇਸ ਵਿਚਕਾਰ ਐਮਰਜੰਸੀ ਨੰਬਰ ਜਾਰੀ ਕੀਤੇ ਗਏ ਹਨ। :
ਓਡੀਸ਼ਾ - 06742534177
ਗ੍ਰਹਿ ਮੰਤਰਾਲਾ - 1938
ਸਕਿਉਰਿਟੀ - 182