ਲੋਕੇਸ਼ ਰਿਸੀ
ਗੁਰਦਾਸਪੁਰ, 29 ਫਰਵਰੀ 2019- ਦੇਸ਼ ਦੇ ਮੰਨੇ ਪਰਮੰਨੇ ਫਿਲਮੀ ਅਦਾਕਾਰ ਅਜੇ ਸਿੰਘ ਦਿਉਲ ਉਰਫ ਸੰਨੀ ਦਿਊਲ ਵੱਲੋਂ ਗੁਰਦਾਸਪੁਰ ਲੋਕਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਗੁਰਦਾਸਪੁਰ ਵਿਖੇ ਹੀ ਲੋਕਾਂ ਤਾ ਦੇ ਭਾਰੀ ਇਕੱਠ ਨੂੰ ਸੰਬੋਧਿਤ ਕੀਤਾ । ਇਸ ਮੌਕੇ ਉਹਨਾਂ ਦੇ ਨਾਲ ਭਰਾ ਬੌਬੀ ਦਿਉਲ, ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ, ਕੇਂਦਰੀ ਮੰਤਰੀ ਜਤਿੰਦਰ ਕੁਮਾਰ, ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਭਾਜਪਾ ਦੇ ਸਾਬਕਾ ਪੰਜਾਬ ਪੰਜਾਬ ਪ੍ਰਧਾਨ ਕਮਲ ਸ਼ਰਮਾ, ਸਵਰਨ ਸਲਾਰੀਆ, ਕਵਿਤਾ ਖੰਨਾ, ਵਿਧਾਇਕ ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ, ਵਿਧਾਇਕ ਬਟਾਲਾ ਲਖਬੀਰ ਸਿੰਘ ਲੋਧੀਨੰਗਲ, ਵਿਧਾਇਕ ਸੁਜਾਨਪੁਰ ਦਿਨੇਸ਼ ਕੁਮਾਰ ਬੱਬੂ ਤੋਂ ਇਲਾਵਾ ਹੋਰ ਆਕਲੀ ਦਲ ਭਾਜਪਾ ਦੇ ਅਹੁਦੇਦਾਰ ਮੌਜੂਦ ਸਨ।
ਸੰਨੀ ਦਿਉਲ ਵੱਲੋਂ ਆਪਣੇ ਭਾਸ਼ਨ ਦੀ ਸੁਰੂਵਾਤ ਗੁਰਦਾਸਪੁਰੀਆਂ ਨੂੰ ਸੱਤਿ ਸ੍ਰੀ ਅਕਾਲ ਬੁਲਾ ਕੇ ਕੀਤੀ ਗਈ।ਉਹਨਾਂ ਕਿਹਾ ਕਿ ਗੁਰਦਾਸਪੁਰ ਵਾਸੀਆਂ ਤੇ ਉਹਨਾਂ ਨੂੰ ਪੁਰਾ ਵਿਸ਼ਵਾਸ ਹੈ ਅਤੇ ਜਿਨਾ ਪਿਆਰ ਗੁਰਦਾਸਪੁਰ ਵਾਸੀ ਉਹਨਾਂ ਨੂੰ ਕਰਦੇ ਹਨ। ਉਸ ਤੋਂ ਕਿਤੇ ਜ਼ਿਆਦਾ ਪਿਆਰ ਉਹ ਗੁਰਦਾਸਪੁਰਿਆਂ ਨਾਲ ਕਰਦੇ ਹਨ।ਉਹਨਾਂ ਕਿਹਾ ਕਿ ਗੁਰਦਾਸਪੁਰ ਵਾਸੀਆਂ ਦੇ ਪਿਆਰ ਸਦਕਾ ਹੀ ਉਹ ਇਥੇ ਆਏ ਹਨ।
ਸੰਨੀ ਨੇ ਕਿਹਾ ਕਿ ਉਹ ਰਾਜਨੀਤੀ ਕਰਨਾ ਨਹੀਂ ਜਾਣਦੇ ਪਰ ਉਹ ਇੱਕ ਦੇਸ਼ ਭਗਤ ਜ਼ਰੂਰ ਹਨ ਅਤੇ ਇਸੇ ਲਈ ਉਹ ਗੁਰਦਾਸਪੁਰ ਲੈ ਕੇ ਦੇਸ਼ ਦੇ ਅਜ਼ਾਦੀ ਘੁਲਾਟੀਆਂ ਕੁਰਬਾਨੀਆਂ ਦਿੱਤੀਆਂ ਸਨ।ਸੰਨੀ ਨੇ ਕਿਹਾ ਕਿ ਅਸੀਂ ਸਾਰੇ ਇੱਕ ਹੋ ਕੇ ਲੜਾਂ ਗੇ ਤਾਂ ਜੋ ਦੇਸ਼ ਅਤੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਤੇ ਹੋਰ ਵੀ ਅੱਗੇ ਲੈਜਾਇਆ ਜਾ ਸਕੇ। ਉਹਨਾਂ ਗੁਰਦਾਸਪੁਰ ਵਾਸੀਆਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਕਿਸੇ ਕੋਲੋਂ ਡਰਨ ਜਾਂ ਦਬਾ ਹੇਠ ਆਉਣ ਦੀ ਲੋੜ ਨਹੀਂ। ਕਿਉਂ ਕਿ ਉਹ ਖੁਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਵਾਸੀਆਂ ਦੇ ਨਾਲ ਖੜ੍ਹੇ ਹਨ।ਸੰਨੀ ਦਿਉਲ ਨੇ ਗੁਰਦਾਸਪੁਰ ਵਾਸੀਆਂ ਤੋਂ ਵੋਟਾਂ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਫੇਰ ਮੋਦੀ ਨੂੰ ਜਿਤਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ ਤਾਂ ਜੋ ਪਿੰਛਲੇ 5 ਸਾਲਾਂ ਦੌਰਾਨ ਜੋ ਕੰਮ ਅਧੂਰੇ ਰਹਿ ਗਏ ਹਨ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ।