← ਪਿਛੇ ਪਰਤੋ
ਚੰਡੀਗੜ, 03 ਅਪ੍ਰੈਲ 2019: ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਮੰਡੀਆਂ ਵਿੱਚੋਂ ਝਾੜ-ਫੂਸ ਦੀ ਚੁਕਾਈ ਸਬੰਧੀ ਈ-ਟੈਂਡਰ ਦੀ ਕਾਰਵਾਈ ਮੁਕੰਮਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਐਸ ਕਰੁਣਾ ਰਾਜੂ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਝਾੜ-ਫੂਸ ਦੀ ਚੁਕਾਈ, ਪ੍ਰਾਕਿੰਗ, ਚਾਹ ਅਤੇ ਢਾਬਾ ਅਤੇ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਅਤੇ ਬਿਜਲੀ ਅਤੇ ਲੋਕਾਂ ਦੀ ਜਿਣਸ ਦੀ ਸੰਭਾਲ ਲਈ ਜਗ•ਾ ਮੁਹੱਈਆ ਕਰਵਾਉਣ ਲਈ ਇਹ ਪ੍ਰਵਾਨਗੀ ਦਿੱਤੀ ਹੈ।ਇਹ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਹੈ ਕਿ ਨਿਯਮਾਂ ਤੇ ਨੀਤੀਆਂ ਦੀ ਪੂਰਨ ਤੌਰ 'ਤੇ ਪਾਲਣਾ ਕੀਤੀ ਜਾਵੇ ਅਤੇ ਇਸ ਨਾਲ ਕਿਸੇ ਨੂੰ ਕਿਸੇ ਵੀ ਤਰਾਂ ਦਾ ਰਾਜਸੀ ਲਾਹਾ ਨਾ ਮਿਲਦਾ ਹੋਵੇ ਅਤੇ ਨਾ ਹੀ ਇਸ ਸਬੰਧੀ ਕਿਸੇ ਤਰਾਂ ਦਾ ਪ੍ਰਚਾਰ ਕੀਤਾ ਜਾਵੇ।
Total Responses : 267