ਚੰਡੀਗੜ੍ਹ, 12 ਸਤੰਬਰ, 2017 : ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 14 ਆਈ.ਏ.ਐਸ. ਤੇ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ।
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼ਾਮ ਸੁੰਦਰ ਪ੍ਰਸਾਦ ਨੂੰ ਗ੍ਰਹਿ, ਜੇਲ੍ਹ, ਅਪਰਾਧ ਜਾਂਚਖ ਅਤੇ ਨਿਆਂ ਪ੍ਰਸ਼ਾਸਨ ਵਿਭਾਗਾਂ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ।
ਗ੍ਰਹਿ, ਜੇਲ੍ਹ, ਅਪਰਾਧ ਜਾਂਚਖ ਅਤੇ ਨਿਆਂ ਪ੍ਰਸ਼ਾਸਨ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੂੰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ।
ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਵਰਧਨ ਨੂੰ ਸੈਰ-ਸਪਾਟਾ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਹੈ।
ਸੈਰ ਸਪਾਟਾ ਵਿਪਾਗ ਅਤੇ ਐਸ.ਯੂ.ਪੀ.ਵੀ.ਏ., ਰੋਹਤਕ ਦੇ ਵਾਇਸ ਚਾਂਸਲਰ ਵਿਰੇਂਦਰ ਸਿੰਘ ਕੁੰਡੂ ਨੂੰ ਵਿਗਿਆਨ ਤੇ ਤਕਨੀਕੀ ਵਿਭਾਗ ਦਾ ਵਧੀਕ ਮੁੱਖ ਸਕੱਤਰ ਅਤੇ ਐਸ.ਯੂ.ਪੀ.ਵੀ.ਏ., ਰੋਹਤਕ ਦੇ ਵਾਇਸ ਚਾਂਸਲਰ ਦਾ ਵਾਧੂ ਕਾਰਜਭਾਰ ਦਿੱਤਾ ਹੈ।
ਨਿਯੁਕਤੀ ਦੀ ਉਡੀਕ ਕਰ ਰਹੀ ਜੋਤੀ ਅਰੋੜਾ ਨੂੰ ਉੱਚੇਰੀ ਸਿਖਿਆ ਦਾ ਪ੍ਰਧਾਨ ਸਕੱਤਰ ਲਗਾਇਆ ਹੈ।
ਅੰਬਾਲਾ ਦੇ ਮੰਡਲ ਕਮਿਸ਼ਨਰ ਤੇ ਪੰਜਵੇਂ ਰਾਜ ਵਿੱਤ ਕਮਿਸ਼ਨ ਦੇ ਮੈਂਬਰ ਸਕੱਤਰ ਵਿਵੇਕ ਜੋਸ਼ੀ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਟ੍ਰੇਡ ਫੇਅਰ ਅਥਾਰਿਟੀ, ਹਰਿਆਣਾ ਦਾ ਮੁੱਖ ਪ੍ਰਸ਼ਾਸਕ ਲਗਾਇਆ ਹੈ।
ਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਮਹਾਵੀਰ ਸਿੰਘ ਨੂੰ ਕਿਰਤ ਵਿਭਾਗ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤਾ ਹੈ।
ਚੌਗਿਰਦਾ ਵਿਭਾਗ ਦੇ ਡਾਇਰੈਕਟਰ ਅਤੇ ਹਰਿਆਣਾ ਖਾਦੀ ਤੇ ਗ੍ਰਾਮੋਉਦਯੋਗ ਬੋਰਡ ਦੇ ਮੁੱਖ ਕਾਰਜਕਾਰੀ ਸ਼ੇਖਰ ਵਿਦਿਆਰਥੀ ਨੂੰ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਵਿਭਾਗ ਦਾ ਡਾਇਰੇਕਟਰ ਤੇ ਵਿਸ਼ੇਸ਼ ਸਕੱਤਰ, ਹਰਿਆਣਾ ਅਨੁਸੂਚਿਤ ਜਾਤੀ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਅਤੇ ਹਰਿਆਣਾ ਪਿਛੜਾ ਵਰਗ ਅਤੇ ਆਰਥਿਕ ਤੌਰ 'ਤੇ ਕਮਜੋਰ ਵਰਗ ਭਲਾਈ ਨਿਗਮ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ, ਪੇਂਡੂ ਵਿਕਾਸ ਦੇ ਡਾਇਰੈਕਟਰ ਅਤੇ ਪੰਚਕੂਲਾ ਨਗਰ ਨਿਗਮ ਦੇ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੂੰ ਵਿਕਾਸ ਤੇ ਪੰਚਾਇਤ ਦਾ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਅਤੇ ਪੇਂਡੂ ਵਿਕਾਸ ਵਿਪਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।
ਮੌਲਿਕ ਸਿਖਿਆ ਵਿਭਾਗ ਦੀ ਡਾਇਰੈਕਟਰ ਗਰੀਮਾ ਮਿੱਤਲ ਨੂੰ ਮਹੇਂਦਰਗੜ੍ਹ (ਨਾਰਨੌਲ) ਦੀ ਡਿਪਟੀ ਕਮਿਸ਼ਨਰ ਲਗਾਇਆ ਹੈ।
ਮਹੇਂਦਰਗੜ੍ਹ (ਨਾਰਨੌਲ) ਦੇ ਡਿਪਟੀ ਕਮਿਸ਼ਨਰ ਰਾਜ ਨਾਰਾਇਣ ਕੌਸ਼ਿਕ ਨੂੰ ਮੌਲਿਕ ਸਿਖਿਆ ਵਿਭਾਗ ਦਾ ਡਾਇਰੇਕਟਰ ਲਗਾਇਆ ਹੈ।
ਝੱਜਰ ਦੀ ਵਧੀਕ ਡਿਪਟੀ ਕਮਿਸ਼ਨ ਤੇ ਡੀ.ਆਰ.ਡੀ.ਏ. ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਝੱਜਰ ਆਰ.ਟੀ.ਏ. ਦੀ ਸਕੰਤਰ ਅਮਨਾ ਤਸਨੀਮ ਨੂੰ ਨੂੰਹ ਦੀ ਵਧੀਕ ਡਿਪਟੀ ਕਮਿਸ਼ਨਰ ਤੇ ਡੀ.ਆਰ.ਡੀ.ਏ. ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਨੂੰਹ ਆਰ.ਟੀ.ਏ. ਦੇ ਸਕੱਤਰ ਦਾ ਵਾਧੂ ਕਾਰਜਭਾਰ ਦਿੱਤਾ ਹੈ।
ਕੁਰੂਕਸ਼ੇਤਰ ਦੇ ਵਧੀਕ ਡਿਪਟੀ ਕਮਿਸ਼ਨਰ ਤੇ ਡੀ.ਆਰ.ਡੀ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕੁਰੂਕਸ਼ੇਤਰ ਆਰ.ਟੀ.ੲ. ਦੇ ਸਕੱਤਰ ਪਾਰਥ ਗੁਪਤਾ ਨੂੰ ਫਰੀਦਾਬਾਦ ਨਗਰ ਨਿਗਮ ਦਾ ਵਧੀਕ ਕਮਿਸ਼ਨਰ ਅਤੇ ਫਰੀਦਾਬਾਦ ਸਮਾਰਟ ਸਿਟੀ ਲਿਮਟਿਡ, ਫਰੀਦਾਬਾਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਕੋਸਲੀ ਦੀ ਉਪ ਮੰਡਲ ਅਧਿਕਾਰੀ (ਸਿਵਲ) ਰਾਣੀ ਨਾਗਰ ਨੂੰ ਡਬਵਾਲੀ ਦਾ ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।
ਨੂੰਹ ਦੇ ਵਧੀਕ ਡਿਪਟੀ ਕਮਿਸ਼ਨਰ ਤੇ ਡੀ.ਆਰ.ਡੀ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਨੂੰਹ ਆਰ.ਟੀ.ਏ. ਦੇ ਸਕੱਤਰ ਨਰੇਸ਼ ਕੁਮਾਰ ਨੂੰ ਝੱਜਰ ਦਾ ਵਧੀਕ ਡਿਪਟੀ ਕਮਿਸ਼ਨਰ ਤੇ ਡੀ.ਆਰ.ਡੀ.ਏ. ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਝੱਜਰ ਆਰ.ਟੀ.ਏ. ਦੇ ਸਕੱਤਰ ਦਾ ਵਧੀਕ ਕਾਰਜਭਾਰ ਸੌਂਪਿਆ ਹੈ।
ਨਿਯੁਕਤੀ ਦੀ ਉਡੀਕ ਕਰ ਰਹੇ ਜਿਤੇਂਦਰ ਕੁਮਾਰ 2 ਨੂੰ ਕੋਸਲੀ ਦਾ ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।