← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 10 ਅਗਸਤ, 2017 : ਚੰਡੀਗੜ੍ਹ ਛੇੜਛਾੜ ਮਾਮਲੇ ਚ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਅਤੇ ਉਸਦੇ ਦੋਸਤ ਆਸ਼ੀਸ਼ ਨੂੰ ਚੰਡੀਗੜ੍ਹ ਜਿਲ੍ਹਾ ਅਦਾਲਤ ਚ ਪੇਸ਼ ਕੀਤਾ ਗਿਆ ਜਿਥੇ ਅਦਲਾਤ ਨੇ ਦੋਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ । ਹਾਲਾਂਕਿ ਅਦਾਲਤ ਵਿੱਚ ਬਰਾਲਾ ਦੇ ਵਕੀਲ ਵੱਲੋਂ ਸੂਰਿਆ ਪ੍ਰਕਾਸ਼ ਗਰਗ ਵੱਲੋਂ ਪੁਲਿਸ ਦੀ ਰਿਮਾਂਡ ਦੀ ਮੰਗ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਕੋਈ ਹਥਿਆਰ ਦੀ ਿਰਕਵਰੀ ਨਹੀਂ ਹੈ ਲਿਹਾਜਾ ਪੁਲਿਸ ਰਿਮਾਂਡ ਨਾਂ ਦਿੱਤਾ ਜਾਵੇ ਪਰ ਪੁਲਿਸ ਨੇ ਤਰਕ ਦਿੱਤਾ ਕਿ ਉਹਨਾਂ ਦੇ ਸਾਰੇ ਘਟਨਾਕ੍ਰਮ ਦੇ ਮਕਸਦ ਬਾਰੇ ਪੁੱਛ ਪੜਤਾਲ ਕਰਨੀ ਹੈ ਜਿਸਤੋਂ ਬਾਅਦ ਅਦਾਲਤ ਨੇ ਵਿਕਾਸ ਬਰਾਲਾ ਤੇ ਉਸਦੇ ਸਾਥੀ ਆਸ਼ੀਸ਼ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ।
Total Responses : 267