← ਪਿਛੇ ਪਰਤੋ
ਅੰਮ੍ਰਿਤਸਰ, 28 ਦਸੰਬਰ, 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਕਪੂਰਥਲਾ ਤੋਂ ਉਮੀਦਵਾਰ ਰਾਣਾ ਗੁਰਜੀਤ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਰਾਣਾ ਗੁਰਜੀਤ ਕਾਂਗਰਸ ਦੀ ਇੱਕ ਮੀਟਿੰਗ ਦੌਰਾਨ ਕਾਂਗਰਸੀਆਂ ਵੱਲੋਂ ਇੱਕ ਗੁਰਸਿੱਖ ਦੇ ਦਾੜ੍ਹੀ ਅਤੇ ਦਸਤਾਰ ਦੀ ਬੇਅਦਬੀ ਕਰਨ ਪ੍ਰਤੀ ਨਿੰਦਾ ਕਰਨ ਅਤੇ ਆਪਣੀ ਸ਼ਰਮਸਾਰ ਅਤੇ ਮਾੜੀ ਹਰਕਤ ਲਈ ਮੁਆਫ਼ੀ ਮੰਗਣ ਦੀ ਥਾਂ ਕਿਉਂ ਸਿਆਸਤ ਕਰ ਰਹੇ ਹਨ। ਸ: ਮਜੀਠੀਆ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਸਿੱਖੀ ਦੀ ਦਾੜ੍ਹੀ ਅਤੇ ਦਸਤਾਰ ਦੀ ਕੀਤੀ ਗਈ ਬੇਅਦਬੀ ਤੋਂ ਪਤਾ ਚਲਦਾ ਹੈ ਕਿ ਕਾਂਗਰਸੀ ਸਿੱਖੀ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਲੀਡਰਾਂ ਵੱਲੋਂ ਕੀਤੀ ਗਈ ਅਜਿਹੀ ਸ਼ਰਮਸਾਰ ਵਰਤਾਰੇ ਨੇ ਇਹ ਪ੍ਰਤੀਤ ਕਰਵਾਦਿਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਵਾਲੀ ਪੁਰਾਣੀ ਸੋਚ ਅੱਜ ਵੀ ਇਹਨਾਂ ਦੇ ਕਾਂਗਰਸੀ ਕਾਰਕੁਨਾਂ ਵਿੱਚ ਨਜ਼ਰ ਆ ਰਹੀ ਹੈ ਨਹੀਂ ਤਾਂ ਇਹ ਦਸਤਾਰ ਅਤੇ ਕੇਸਾਂ ਦੀ ਅਜਿਹੀ ਬੇਅਦਬੀ ਕਰਨ ਬਾਰੇ ਨਾ ਸੋਚਦੇ। ਉਹਨਾਂ ਕਿਹਾ ਕਿ ਹਰ ਗਲ 'ਤੇ ਮਜੀਠੀਆ ਨੂੰ ਇਲਜ਼ਾਮ ਦੇਣਾ ਜਾਂ ਮਜੀਠੀਆ ਦਾ ਨਾਮ ਘੜੀਸਣਾ ਇਹ ਸਿੱਧ ਕਰਦਾ ਹੈ ਕਿ ਰਾਣਾ ਗੁਰਜੀਤ ਵਰਗੇ ਕਾਂਗਰਸ ਦੇ ਇਹਨਾਂ ਆਗੂਆਂ ਨੂੰ ਅਕਾਲੀ ਦਲ ਅਤੇ ਮਜੀਠੀਆ ਫੋਬੀਆ ਹੋਚੁਕਿਆ ਹੈ। ਉਹਨਾਂ ਕਿਹਾ ਕਿ ਮੀਟਿੰਗ ਕਾਂਗਰਸੀਆਂ ਦੀ ਅਤੇ ਆਪਸੀ ਲੜਾਈ ਵੀ ਕਾਂਗਰਸੀਆਂ ਦੀ ਹੋਈ ਪਰ ਹੈਰਾਨੀ ਦੀ ਗਲ ਹੈ ਕਿ ਇਲਜ਼ਾਮ ਇਹ ਦੂਜਿਆਂ 'ਤੇ ਲਾ ਰਹੇ ਹਨ। ਸ: ਮਜੀਠੀਆ ਨੇ ਕਿਹਾ ਕਿ ਅਸਲ ਵਿੱਚ ਰਾਣਾ ਗੁਰਜੀਤ ਅਕਾਲੀ ਦਲ ਦੇ ਉਮੀਦਵਾਰ ਸ: ਪਰਮਜੀਤ ਸਿੰਘ ਹੱਥੋਂ ਹੋਣ ਜਾ ਰਹੀ ਕਰਾਰੀ ਤੇ ਨਮੋਸ਼ੀ ਜਨਕ ਹਾਰ ਨੂੰ ਦੇਖਦਿਆਂ ਬੌਖਲਾਹਟ 'ਚ ਹਨ। ਉਹਨਾਂ ਉਕਤ ਮੁੱਦਿਆਂ 'ਤੇ ਸਿਆਸਤ ਨਾ ਕਰਨ ਦੀ ਰਾਣਾ ਗੁਰਜੀਤ ਨੂੰ ਸਲਾਹ ਦਿੱਤੀ ਹੈ।ਅਤੇ ਕਿਹਾ ਕਿ ਉਹ ਸਿੱਖੀ ਕਕਾਰਾਂ ਦੀ ਬੇਅਦਬੀ ਵਾਲੀ ਕਰਤੂਤ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗੇ।
Total Responses : 267