ਚੰਡੀਗੜ੍ਹ, 22 ਦਸੰਬਰ, 2016 : ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਵੱਲੋ ਵਿਧਾਨ ਸਭਾ ਚੋਣਾਂ 2017 ਸਬੰਧੀ ਵੋਟਾਂ ਬਨਾਉਣ ਅਤੇ ਸੋਧ ਸਬੰਧੀ ਪਹਿਲਾਂ ਐਲਾਨੇ ਗਏ ਪ੍ਰੋਗਰਾਮ ਵਿੱਚ ਤਬਦੀਲੀ ਕਰਦਿਆਂ ਹੁਣ ਅੰਤਿਮ ਵੋਟਰ ਸੂਚੀ 5ਜਨਵਰੀ 2017 ਨੂੰ ਪ੍ਰਕਾਸ਼ਿਤ ਕਰਨ ਦਾ ਫੈਸਲਾਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਵੋਟਰ ਸੂਚੀ ਸਬੰਧੀ ਫ਼ਾਰਮ ਨੰਬਰ 9, 10, 11 ਅਤੇ 11ਏ ਰਾਹੀਂ ਲੋਕਾਂ ਵੱਲੋਂ ਦਾਅਵੇ ਅਤੇ ਸ਼ਿਕਾਇਤਾਂ ਪ੍ਰਾਪਤ ਹੋਏ ਹਨ। ਜਿਨ੍ਹਾਂ ਦਾ ਨਿਪਟਾਰਾ 21 ਦਸੰਬਰ 2016 ਤੱਕ ਕੀਤਾ ਜਾਣਾ ਸੀ ਪਰ ਦਾਅਵੇ ਅਤੇ ਸ਼ਿਕਾਇਤਾਂ ਵੱਡੇ ਪੱਧਰ ਤੇ ਪ੍ਰਾਪਤ ਹੋਣ ਕਾਰਨ ਇੰਨ੍ਹਾਂ ਦੇ ਨਿਪਟਾਰੇ ਲਈ ਹੁਣ ਮਿਤੀ 29 ਦਸੰਬਰ 2016 ਤੈਅ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮਿਤੀ 2 ਜਨਵਰੀ 2017 ਡਾਟਾਬੇਸ ਅਪਡੇਟ ਹੋਵੇਗਾ ਅਤੇ ਅੰਤਮ ਵੋਟਰ ਸੂਚੀਆਂ 5 ਜਨਵਰੀ 2017 ਨੂੰ ਪ੍ਰਕਾਸ਼ਿਤ ਕੀਤੀਆ ਜਾਣਗੀਆਂ।