ਮਾਤਾ ਜਸਬੀਰ ਕੌਰ ਨੇ ਡੋਰ ਟੂ ਡੋਰ ਪ੍ਰਚਾਰ ਰਾਹੀਂ ਰਵਨੀਤ ਬਿੱਟੂ ਦੇ ਹੱਕ ‘ਚ ਭਾਜਪਾ ਨੂੰ ਵੋਟ ਪਾਉਣ ਦੀ ਕੀਤੀ ਅਪੀਲ
- ਲੁਧਿਆਣਾ ਨੂੰ ਤਰੱਕੀ ਦੀ ਰਾਹ ‘ਤੇ ਭਾਜਪਾ ਹੀ ਲਿਜਾ ਸਕਦੀ ਹੈ : ਮਾਤਾ ਜਸਬੀਰ ਕੌਰ
ਲੁਧਿਆਣਾ, 29 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਮਾਤਾ ਜਸਬੀਰ ਕੌਰ ਨੇ ਲੁਧਿਆਣਾ ਦੇ ਵੱਖ-ਵੱਖ ਵਾਰਡਾਂ ‘ਚ ਡੋਰ ਟੂ ਡੋਰ ਪ੍ਰਚਾਰ ਕਰਕੇ ਪੁੱਤ ਰਵਨੀਤ ਬਿੱਟੂ ਦੇ ਹੱਕ ‘ਚ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਮਾਤਾ ਜਸਬੀਰ ਕੌਰ ਨੇ ਬੋਲਦਿਆਂ ਕਿਹਾ ਕਿ ਲੁਧਿਆਣਾ ਨੂੰ ਤਰੱਕੀ ਦੀ ਰਾਹ ‘ਤੇ ਭਾਜਪਾ ਹੀ ਲਿਜਾ ਸਕਦੀ ਹੈ ਕਿਉਂਕਿ ਕੇਂਦਰ ‘ਚ ਤੀਜੀ ਵਾਰ ਸੱਤਾ ‘ਤੇ ਭਾਜਪਾ ਕਾਬਜ ਹੋਣ ਜਾ ਰਹੀ ਹੈ, ਮੋਦੀ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਸਮੁੱਚਾ ਦੇਸ਼ ਇਕ ਪਾਸੇ ਭਾਜਪਾ ਦੇ ਸਮੱਰਥਨ ‘ਚ ਖੜ੍ਹਾ ਹੈ।
ਉਹਨਾਂ ਕਿਹਾ ਕਿ ਛੇ ਪੜਾਵਾਂ ‘ਚ ਹੋਈਆਂ ਚੋਣਾਂ ਨੇ ਕੇਂਦਰ ‘ਚ ਸਰਕਾਰ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ, ਅਜਿਹੇ ‘ਚ ਸਾਨੂੰ ਕੇਂਦਰ ‘ਚ ਸਰਕਾਰ ਬਣਾਉਣ ਵਾਲੀ ਪਾਰਟੀ ਨਾਲ ਮਿਲ ਕੇ ਪੰਜਾਬ ਦੀ ਤਰੱਕੀ ‘ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਲੁਧਿਆਣਾ ਸਨਅਤੀ ਵੱਡਾ ਲੋਕ ਸਭਾ ਹਲਕਾ ਹੈ, ਜਿਸ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਹੱਲ ਸੂਬਾ ਸਰਕਾਰ ਦੇ ਵੱਸ ਦੀ ਗੱਲ੍ਹ ਨਹੀਂ ਹੈ, ਜਿਸ ਤਰੀਕੇ ਰਵਨੀਤ ਬਿੱਟੂ ਨੇ 10 ਸਾਲ ਪੀਐੱਮ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਹਿਯੋਗ ਨਾਲ ਲੁਧਿਆਣਾ ‘ਚ ਪ੍ਰੋਜੈਕਟ ਲਿਆਂਦੇ, ਬਿੱਟੂ ਉਸ ਤੋਂ ਵੀ ਵੱਧ ਰਫ਼ਤਾਰ ਨਾਲ ਆਉਂਦੇ ਸਾਲਾਂ ‘ਚ ਲੁਧਿਆਣਾ ‘ਚ ਵਿਕਾਸ ਦੀ ਹਨ੍ਹੇਰੀ ਲਿਆਉਣਗੇ। ਇਸ ਲਈ ਆਓ 1 ਜੂਨ ਨੂੰ ਕਮਲ ਦੇ ਫੁਲ ਵਾਲਾ ਬਟਨ ਦਬਾਅ ਕੇ ਲੁਧਿਆਣਾ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਪਾਈਏ।