ਮੁੱਖ ਮੰਤਰੀ ਦੀ ਆਮਦ ਸਬੰਧੀ ਸਬ ਡਵੀਜਨ ਨੰਗਲ ਅਤੇ ਮੋਰਿੰਡਾ ਦੇ ਏਰੀਏ ਨੂੰ ਧਾਰਾ 144 ਅਧੀਨ ਨੋ ਡਰੋਨ ਜੋਨ ਘੋਸ਼ਿਤ ਕੀਤਾ
ਰੂਪਨਗਰ, 28 ਮਈ 2024: ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ 29 ਮਈ 2024 ਦਿਨ ਬੁੱਧਵਾਰ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਰਾਜ ਮਹਿਲ ਪੈਲੇਸ ਮੋਰਿੰਡਾ ਅਤੇ ਬਾਅਦ ਵਿੱਚ ਨੰਗਲ ਸ਼ਹਿਰ ਵਿੱਚ ਰੋਡ ਸ਼ੋਅ ਕਰਨ ਲਈ ਤਸ਼ਰੀਫ ਲਿਆ ਰਹੇ ਹਨ, ਉਨ੍ਹਾਂ ਦੀ ਆਮਦ ਦੇ ਸਬੰਧ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜਰ ਰੱਖਦੇ ਹੋਏ ਧਾਰਾ 144 ਅਧੀਨ ਸਬ ਡਵੀਜਨ ਨੰਗਲ ਅਤੇ ਮੋਰਿੰਡਾ ਦੇ ਏਰੀਏ ਨੂੰ ਨੋ ਡਰੋਨ ਜੋਨ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਕੇਵਲ ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਨੂੰ ਡਰੋਨ ਉਡਾਉਣ ਉਤੇ ਛੋਟ ਹੋਵੇਗੀ।