ਵੱਡੀ ਅਪਡੇਟ: ਪੰਜਾਬ 'ਚ ਇਸ ਵਾਰ 25000 ਮੁਲਾਜ਼ਮਾਂ 'ਚੋਂ 14000 ਅਧਿਆਪਕ ਨਿਭਾਅ ਰਹੇ ਨੇ ਚੋਣ ਡਿਊਟੀ
ਚੰਡੀਗੜ੍ਹ, 19 ਅਪ੍ਰੈਲ 2024- ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉੱਤੇ ਲਾਈਵ ਹੋ ਕੇ ਲੋਕਾਂ/ਵੋਟਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਕ ਸਵਾਲ ਦਾ ਜਵਾਬ ਦਿੰਦਿਆਂ ਚੋਣ ਅਫ਼ਸਰ ਨੇ ਕਿਹਾ ਕਿ, ਸੂਬੇ ਦੇ ਅੰਦਰ ਲੋਕ ਸਭਾ ਚੋਣਾਂ ਕਰਵਾਉਣ ਵਾਸਤੇ ਇਸ ਵਾਰ ਸਾਢੇ 25000 ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/958153045634108
ਉਨ੍ਹਾਂ ਕਿਹਾ ਕਿ,ਇਨ੍ਹਾਂ ਸਾਢੇ 25000 ਮੁਲਾਜ਼ਮਾਂ ਵਿਚ 14000 ਦੇ ਕਰੀਬ ਅਧਿਆਪਕ ਹਨ, ਜੋ ਚੋਣ ਡਿਊਟੀ ਨਿਭਾਅ ਰਹੇ ਹਨ। ਚੋਣ ਕਮਿਸ਼ਨ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ, ਊਨ੍ਹਾਂ ਦੀ ਕੋਸਿਸ਼ ਹੈ ਕਿ, ਘੱਟ ਤੋਂ ਘੱਟ ਅਧਿਆਪਕਾਂ ਦੀ ਡਿਊਟੀ ਚੋਣਾਂ ਵਿਚ ਲਗਾਈ ਜਾਵੇ, ਕਿਉਂਕਿ ਇਸ ਡਿਊਟੀ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਤੇ ਮਾੜਾ ਅਸਰ ਪੈਂਦਾ ਹੈ।
ਉਨ੍ਹਾਂ ਕਿਹਾ ਕਿ, ਅਗਲੇ ਸਾਲਾਂ ਦੌਰਾਨ ਅਧਿਆਪਕਾਂ ਦੀ ਡਿਊਟੀ ਇਸ ਤੋਂ ਘਟਾਈ ਜਾਵੇਗੀ। ਹਾਲਾਂਕਿ ਕਿੰਨੇ ਮੁਲਾਜ਼ਮਾਂ ਦੀ ਡਿਊਟੀ ਪਿਛਲੇ ਸਾਲ ਚੋਣਾਂ ਵਿਚ ਲਗਾਈ ਗਈ ਸੀ ਅਤੇ ਅੱਗੇ ਕਿੰਨੇ ਮੁਲਾਜ਼ਮਾਂ ਦੀ ਲਗਾਈ ਜਾਵੇਗੀ, ਇਸ ਦਾ ਵੇਰਵਾ ਚੋਣ ਕਮਿਸ਼ਨ ਦੇ ਵਲੋਂ ਸਾਂਝਾ ਨਹੀਂ ਕੀਤਾ ਗਿਆ।
ਦੂਜੇ ਪਾਸੇ, ਲੇਡੀ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਬਾਰੇ ਵੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ, ਸਾਡੀ ਕੋਸਿਸ਼ ਹੈ ਕਿ, ਲੇਡੀ ਮੁਲਾਜ਼ਮਾਂ ਦੀ ਘਰਾਂ ਦੇ ਨਜ਼ਦੀਕ ਡਿਊਟੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ, ਜਿਵੇਂ ਜਿਵੇਂ ਸਾਡੇ ਕੋਲ ਵੇਰਵੇ ਪੁੱਜ ਰਹੇ ਹਨ, ਉਹਦੇ ਮੁਤਾਬਿਕ ਡਿਊਟੀਆਂ ਬਦਲੀਆਂ ਵੀ ਜਾ ਰਹੀਆਂ ਹਨ।