ਲੁਧਿਆਣਾ, 12 ਅਗਸਤ 2016 : ਉਲੰਪਿਕ ਖੇਡਾਂ ਵਿੱਚ ਭਾਗ ਲੈਣ ਗਈ ਭਾਰਤੀ ਟੀਮ ਦਾ ਹੌਸਲਾ ਅਫਜਾਈ ਕਰਨ ਦੇ ਮੰਤਵ ਨਾਲ ਜ਼ਿਲ•ਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਹਾਫ ਮੈਰਾਥਨ ਦੌੜ 'ਰਨ ਫਾਰ ਰੀਓ' ਦਾ ਅੱਜ ਸਵੇਰੇ ਆਯੋਜ਼ਨ ਕੀਤਾ ਗਿਆ। ਇਹ ਹਾਫ ਮੈਰਾਥਨ ਦੌੜ ਸਵੇਰੇ 7.00 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਆਰਾ ਚੌਂਕ, ਭਾਰਤ ਨਗਰ ਚੌਂਕ ਤੋਂ ਹੁੰਦੀ ਹੋਈ ਗੁਰੂ ਨਾਨਕ ਸਟੇਡੀਅਮ ਵਿਖੇ ਖਤਮ ਹੋਈ। ਇਸ ਦੌੜ ਵਿੱਚ ਵੱਡੀ ਗਿਣਤੀ 'ਚ ਖਿਡਾਰੀ, ਖੇਡ ਪ੍ਰੇਮੀ ਅਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ, ਇਸ ਦੌੜ ਦਾ ਮੁੱਖ ਮੰਤਵ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਗਈਆਂ ਭਾਰਤੀ ਟੀਮਾਂ ਦਾ ਹੌਸਲਾ ਅਫਜਾਈ ਕਰਨਾ ਸੀ। ਇਸ ਦੌੜ ਦੀ ਅਗਵਾਈ ਏਸ਼ੀਅਨ ਸਾਈਕਲਿਸਟ ਅਤੇ ਪੁਲਿਸ ਇੰਸਪੈਕਟਰ ਸ੍ਰੀ ਰਮਿੰਦਰ ਸਿੰਘ ਦਿਓਲ ਕਰ ਰਹੇ ਸਨ।
ਦੌੜ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਦਾ ਧੰਨਵਾਦ ਕਰਦਿਆ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਇਸ ਦੌੜ 'ਚ ਵਿਅਕਤੀਆਂ ਦਾ ਵੱਡੀ ਗਿਣਤੀ ਵਿੱਚ ਭਾਗ ਲੈਣਾ ਇਹ ਸਾਬਤ ਕਰਦਾ ਹੈ ਕਿ ਦੇਸ਼ ਵਾਸੀ ਚੰਗੇ ਪ੍ਰਦਰਸ਼ਨ ਲਈ ਆਸਵੰਦ ਹਨ। ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਖਿਡਾਰੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਜਿੰਦਗੀ ਵਿੱਚ ਸਖ਼ਤ ਮਿਹਨਤ ਕਰਨ ਅਤੇ ਉਹਨਾਂ ਦਾ ਮੁੱਖ ਨਿਉਲਪਿੰਕ ਖੇਡਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਜ਼ਿਲ•ਾ ਖੇਡ ਅਫਸਰ ਸ੍ਰ. ਕਰਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਰਨ ਫਾਰ ਰੀਓ' ਦੌੜ ਦਾ ਆਯੋਜ਼ਨ 5 ਅਗਸਤ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦਾ ਆਯੋਜ਼ਨ ਹਰ ਦਿਨ ਇੱਕ ਜ਼ਿਲ•ੇ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਅਜੀਤਪਾਲ ਸਿੰਘ ਏ,ਈ.ਓ (ਸਪੋਰਟਸ), ਖੇਡ ਵਿਭਾਗ ਦੇ ਕੋਚ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।