ਪਹਿਲਾ ਅਗਨੀਪਥ ਯੋਜਨਾ ਨੂੰ ਸਮਝੋ ਫਿਰ ਗੱਲ ਕਰੋ-ਫ਼ਤਿਹ ਬਾਜਵਾ
ਰੋਹਿਤ ਗੁਪਤਾ
ਗੁਰਦਾਸਪੁਰ 26 ਜੂਨ 2022 - ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਆਉਣ ਵਾਲੇ ਸਮੇਂ ਵਿੱਚ ਦੇਸ਼ ਭਗਤੀ ਅਤੇ ਦੇਸ਼ ਦੀ ਸੇਵਾ ਦੀ ਭਾਵਨਾ ਰੱਖਣ ਵਾਲੇ ਨੌਜਵਾਨਾਂ ਦੇ ਲਈ ਵਰਦਾਨ ਸਾਬਤ ਹੋਵੇਗੀ।
ਫੋਨ ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਕਿ ਜੋ ਲੋਕ ਅਗਨੀਪੱਥ ਯੋਜਨਾ ਦੇ ਵਿਰੁੱਧ ਪ੍ਰਦਰਸ਼ਨ ਕਰਕੇ ਜਾਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਅਗਨੀਪਥ ਯੋਜਨਾ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ। ਪਹਿਲਾਂ ਇਸ ਯੋਜਨਾ ਦੇ ਸਬੰਧੀ ਸਹੀ ਜਾਣਕਾਰੀ ਪ੍ਰਰਾਪਤ ਕਰ ਕੇ ਇਸ ਵਿਸ਼ੇ ਵੱਲ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੈਨਾ ਵਿੱਚ ਨੌਜਵਾਨਾਂ ਦੀ ਭਰਤੀ ਪਹਿਲਾਂ ਦੀ ਤਰਾਂ ਹੀ ਹੁੰਦੀ ਰਹੇਗੀ। ਉਸ ਵਿੱਚ ਕੋਈ ਪਰਿਵਰਤਨ ਨਹੀਂ ਕੀਤਾ ਗਿਆ ਹੈ।
ਅਗਨੀਪਥ ਯੋਜਨਾ ਇਕ ਵੱਖਰੀ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਦੇਸ਼ ਭਗਤੀ ਅਤੇ ਦੇਸ਼ ਸੇਵਾ ਦੀ ਭਾਵਨਾ ਰੱਖਣ ਵਾਲੇ ਨੌਜਵਾਨਾਂ ਨੂੰ ਸੇਵਾ ਸੈਨਾ 'ਚ ਕੰਮ ਕਰਨ ਦਾ ਮੌਕਾ ਮਿਲ ਸਕੇ। ਇਸ ਨਾਲ ਉਨਾ ਨੂੰ ਰੁਜ਼ਗਾਰ ਦੀ ਪ੍ਰਰਾਪਤੀ ਵੀ ਹੋਵੇਗੀ। ਉਨ੍ਹÎਾਂ ਕਿਹਾ ਕਿ ਅਗਨੀਪਥ ਯੋਜਨਾ ਨੂੰ ਦੇਸ਼ ਦੇ ਯੁਵਾ ਪਸੰਦ ਕਰ ਰਹੇ ਹਨ, ਜੋ ਲੋਕ ਇਸ ਯੋਜਨਾ ਵਿੱਚ ਨਹੀਂ ਆਉਣਾ ਚਾਹੁੰਦੇ ਉਹ ਭਾਰਤ ਸਰਕਾਰ ਦੀ ਸੈਨਾ ਵਿੱਚ ਆਮ ਭਰਤੀ ਵਿਚ ਜਾ ਸਕਦੇ ਹਨ।