ਮੋਦੀ ਦੀ ਰੈਲੀ ਰੱਦ ‘ਖਾਲੀ ਕੁਰਸੀਆਂ ਕਾਰਨ ਹੋਈ, ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ - ਡੱਲੇਵਾਲ
ਚੰਡੀਗੜ੍ਹ, 6 ਜਨਵਰੀ 2022 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਰੱਦ ਹੋਈ ਰੈਲੀ ਤੋਂ ਬਾਅਦ ਦੇਸ਼ ਦੀ ਸਿਆਸਤ ਭਖ ਗਈ ਹੈ। ਰੈਲੀ ਨੂੰ ਰੱਦ ਕਰਨ ਦਾ ਕਾਰਨ ਸਰਕਾਰੀ ਤੌਰ ਤੇ ਭਾਵੇਂ ਸੁਰੱਖਿਆ ਮਾਮਲੇ ਦੀ ਚੂਕ ਦੱਸਿਆ ਜਾ ਰਿਹਾ ਹੈ ਪਰ ਕੁੱਝ ਧਿਰਾਂ ਇਸਨੂੰ ਪ੍ਰਧਾਨ ਮੰਤਰੀ ਦੀ ਰੈਲੀ ਵਾਲੀ ਜਗ੍ਹਾ ਤੇ ਇਕੱਠ ਨਾ ਹੋਣ ਨੂੰ ਵੀ ਦੱਸ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਮੋਦੀ ਦੀ ਜੋ ਬੀਤੇ ਦਿਨ ਹੋਣ ਵਾਲੀ ਰੈਲੀ ਰੱਦ ਹੋਈ ਹੈ ਉਹ ਲੋਕਾਂ ਦੀ ਸ਼ਮੂਲੀਅਤ ਨਾ ਹੋਣ ਕਰਕੇ ਹੋਈ ਹੈ ਕਿਉਂਕਿ ਪੰਜਾਬ ਦੇ ਗੈਰਤਮੰਦ ਲੋਕ ਇਸ ਗੱਲ ਨੂੰ ਨਹੀ ਭੁੱਲੇ ਕਿ ਇਸੇ ਦੀ ਸਰਕਾਰ ਦੇ ਕਾਰਨ ਰੋਟੀ ਅਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਉਹਨਾਂ ਦੇ ਬਜ਼ੁਰਗਾਂ, ਮਾਵਾਂ ਭੈਣਾਂ, ਵੀਰਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਦੇ ਬਾਰਡਰਾਂ ਉੱਪਰ ਮੀਂਹ, ਹਨੇਰੀ, ਗਰਮੀ, ਸਰਦੀ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਸੀ।ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 750 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਮੋਦੀ ਪੰਜਾਬ ਆਇਆ ਸੀ ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਉਹਨਾਂ 750 ਤੋਂ ਉੱਪਰ ਸ਼ਹੀਦ ਕਿਸਾਨਾਂ ਲਈ ਅਤੇ ਉਹਨਾਂ ਦੇ ਪਰਿਵਾਰਾਂ ਲਈ ਇੱਕ ਲਫ਼ਜ਼ ਨਹੀ ਨਿੱਕਲਿਆ ਜਿੰਨਾਂ ਦੇ ਘਰਾਂ ਦੇ ਚਿਰਾਗ ਕੇਂਦਰ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਨਿਭਾਉਣ ਕਾਰਨ ਬੁਝ ਗਏ।
ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਰੈਲੀ ਰੱਦ ਹੋਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਭ ਗੁੱਝੀਆਂ ਸਾਜਿਸ਼ਾਂ ਹਨ। ਅਸਲ ਵਿੱਚ ਰੈਲੀ ਦੇ ਰੱਦ ਹੋਣ ਦਾ ਕਾਰਨ ਖ਼ਾਲੀ ਕੁਰਸੀਆਂ ਸਨ। ਉਹਨਾਂ ਕਿਹਾ ਕਿ ਸਕਿਓਰਟੀ ਪੰਜਾਬ ਸਰਕਾਰ ਦਾ ਮੁੱਦਾ ਹੈ। ਇਸ ਲਈ ਪੂਰੇ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ।ਡੱਲੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਮੋਰਚਾ ਫਤਿਹ ਹੋਣ ਉਪਰੰਤ ਜੋ ਮੰਗਾਂ ਲਿਖਤੀ ਰੂਪ ਵਿੱਚ ਮੰਨੀਆਂ ਸਨ। ਉਹਨਾਂ ਉੱਪਰ ਹਾਲੇ ਤੱਕ ਕੋਈ ਅਮਲ ਨਹੀ ਕੀਤਾ ਗਿਆ ਸੀ, ਜਿਸ ਉੱਪਰ ਨੋਟਿਸ ਲੈਂਦਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਸੀ ਤਾਂ ਜੋ ਮੋਦੀ ਸਰਕਾਰ ਨੂੰ ਉਸ ਦੀਆਂ ਲਿਖਤੀ ਰੂਪ ਵਿੱਚ ਮੰਨੀਆਂ ਮੰਗਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ, ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆ ਨੂੰ ਸਜਾਵਾਂ,ਅੰਦੋਲਨ ਦੌਰਾਨ ਕਿਸਾਨਾਂ ਉੱਪਰ ਦਰਜ ਕੀਤੇ ਮੁਕੱਦਮੇ ਵਾਪਸ ਲੈਣਾ ਅਤੇ `ਤੇ ਕਾਨੂੰਨ ਬਣਾਉਣ ਲਈ ਕਮੇਟੀ ਗਠਿਤ ਕਰਨ ਦੀਆ ਮੰਗਾਂ ਯਾਦ ਕਰਵਾਈਆਂ ਜਾਣ। ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜੋ ਬਣੀ ਸੀ, ਉਸ ਦੀ ਰਿਪੋਰਟ ਆ ਗਈ ਹੈ।
ਜਿਸ ਵਿੱਚ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਅਜੈ ਮਿਸ਼ਰਾ ਟੈਣੀ ਦਾ ਲੜਕਾ ਮੁੱਖ ਦੋਸ਼ੀ ਹੈ ਜੋ ਲਖੀਮਪੁਰ ਖੀਰੀ ਦੀ ਘਟਨਾ ਨੂੰ ਅੰਜਾਮ ਦੇਣ ਸਮੇਂ ਖੁਦ ਗੱਡੀ ਚਲਾ ਰਿਹਾ ਸੀ। ਜਿਸ ਦੀ ਗੱਡੀ ਵਿੱਚੋਂ ਘਟਨਾ ਸਮੇਂ ਕਿਸਾਨਾਂ ਉੱਪਰ ਗੋਲੀਆਂ ਚਲਾਉਣ ਲਈ ਵਰਤਿਆ ਗਿਆ ਹਥਿਆਰ ਬਰਾਮਦ ਹੋਇਆ ਹੈ। ਦੀ ਰਿਪੋਰਟ ਵਿੱਚ ਇਹ ਸਾਜਿਸ਼ ਸਾਬਤ ਹੋ ਚੁੱਕੀ ਹੈ ਸੋ ਅਜੈ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਨਾ ਇਸ ਵਿਰੋਧ ਦੀ ਮੇਨ ਵਜ੍ਹਾ ਸੀ। ਉਹਨਾਂ ਕਿਹਾ ਕਿ ਜੇਕਰ ਮੋਦੀ ਅਜੈ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਕੇ ਪੰਜਾਬ ਆਉਂਦਾ ਸ਼ਾਇਦ ਉਸ ਨੂੰ ਇਸ ਵਿਰੋਧ ਦਾ ਸਾਹਮਣਾ ਨਾ ਕਰਨਾ ਪੈਂਦਾ।