ਸੰਯੁਕਤ ਕਿਸਾਨ ਮੋਰਚਾ ਨੇ ਅਗਲੀ ਰਣਨੀਤੀ ਬਾਰੇ ਕੀ ਫੈਸਲਾ ਕੀਤਾ, ਪੜ੍ਹੋ ਨਾਲੇ ਵੀਡੀਓ ਵੀ ਦੇਖੋ......
ਸਿੰਘੂ ਬਾਰਡਰ, 27 ਨਵੰਬਰ 2021- ਸੰਯੁਕਤ ਕਿਸਾਨ ਮੋਰਚਾ ਦੀ ਕੋਰ ਕਮੇਟੀ ਨੇ ਮੀਟਿੰਗ ਬਾਅਦ ਦੱਸਿਆ ਕਿ ਕਿਸਾਨਾਂ ਦਾ 29 ਨਵੰਬਰ ਨੂੰ ਦਿੱਲੀ ਸੰਸਦ ਵੱਲ ਕੀਤੇ ਜਾਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਹੈ। ਟਰੈਕਟਰ ਮਾਰਚ ਸਿਰਫ ਮੁਲਵਤੀ ਕੀਤਾ ਹੈ ਪਰ ਰੱਦ ਨਹੀਂ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਦੀ ਅਗਲੀ ਮੀਟਿੰਗ 4 ਦਸੰਬਰ ਨੂੰ ਹੋਵੇਗੀ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਡਾ.ਦਰਸ਼ਨਪਾਲ ਨੇ ਕਿਹਾ ਕਿ ਪ੍ਧਾਨ ਮੰਤਰੀ ਨੂੰ ਇਕ ਪੱਤਰ ਵੀ ਲਿਖਿਆ ਸੀ, ਜਿਸ ਵਿਚ ਸਾਰੀਆਂ ਮੰਗਾਂ ਦਰਜ ਹਨ।
ਵੀਡੀਓ ਵੀ ਦੇਖੋ......
https://www.facebook.com/BabushahiDotCom/videos/1043250646249558