ਇੱਕ ਹੋਰ ਸ਼ਹਾਦਤ: ਦਿੱਲੀ ਟਿੱਕਰੀ ਬਾਰਡਰ ਕਿਸਾਨ ਮੋਰਚੇ ਤੇ ਡਟੇ ਜਸਵਿੰਦਰ ਸਿੰਘ ਦੀ ਮੌਤ
ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ, 19 ਨਵੰਬਰ, 2021: ਦਿੱਲੀ ਟਿੱਕਰੀ ਬਾਰਡਰ ਕਿਸਾਨ ਮੋਰਚੇ 'ਚ 26 ਨਵੰਬਰ 2020 ਤੋਂ ਡਟੇ ਜਸਵਿੰਦਰ ਸਿੰਘ ਪਿੰਡ ਨੰਦਗੜ ਬਲਾਕ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਅੱਜ ਮੌਤ ਹੋ ਗਈ ਹੈ।
ਉਹ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਥੇਬੰਦੀ ਨਾਲ ਸੰਬੰਧਿਤ ਸਨ। ਉਹ ਇੱਕ ਦਿਨ ਵੀ ਘਰ ਨਹੀ ਗਏ। ਉਨ੍ਹਾਂ ਦੀ ਇੱਕੋ ਹੀ ਖੁਹਾਇਸ਼ ਸੀ ਕਿ ਜਿੱਤ ਕੇ ਘਰੇ ਜਾਵਾਂਗਾ।
ਅੱਜ ਜਦੋਂ ਮੋਦੀ ਸਰਕਾਰ ਨੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਤਾਂ ਜਸਵਿੰਦਰ ਸਿੰਘ ਦਾ ਪੁੱਤਰ ਟਿੱਕਰੀ ਬਾਰਡਰ ਤੇ ਆਪਣੇ ਬਾਪੂ ਨੂੰ ਮਿਲਣ ਗਿਆ। ਉਹਨੂੰ ਵੀ ਖੁਸ਼ੀ ਸੀ ਕਿ ਅੰਦੋਲਨ ਜਿੱਤ ਗਏ ਹੁਣ ਬਾਪੂ ਘਰ ਆ ਜਾਣਗੇ ਪਰ ਅਫ਼ਸੋਸ ਜਸਵਿੰਦਰ ਸਿੰਘ ਘਰ ਵਾਪਿਸ ਤਾਂ ਜਾਵੇਗਾ ਪਰ ਲਾਸ਼ ਬਣ ਕੇ। ਅਜਿਹੇ ਯੋਧਿਆਂ ਦੇ ਸਿਰ ਤੇ ਹੀ ਮੋਰਚੇ ਜਿੱਤੇ ਜਾਂਦੇ ਹਨ। ਜਸਵਿੰਦਰ ਸਿੰਘ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।