ਬੇਅਦਬੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਫੇਰ ਇੱਕ ਵਾਰ ਲੋਕਾਂ ਦੀ ਅੱਖ ਵਿੱਚ ਧੂੜ ਪਾਉਣ ਦੀ ਕੋਸ਼ਿਸ਼ :ਕੁੰਵਰ ਵਿਜੈ ਪ੍ਰਤਾਪ
ਕੁਲਵਿੰਦਰ ਸਿੰਘ
ਅੰਮ੍ਰਿਤਸਰ 1 ਅਕਤੂਬਰ 2021:
ਸਾਬਕਾ ਪੁਲੀਸ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਂਡ ਵਾਸਤੇ ਨਵੇਂ ਪਬਲਿਕ ਪ੍ਰਾਸੀਕਿਊਟਰ (ਸਰਕਾਰੀ ਵਕੀਲ) ਦੀ ਨਿਯੁਕਤੀ ਨੂੰ ਸਰਾਸਰ ਧੋਖਾ ਅਤੇ ਪੰਜਾਬ ਦੇ ਲੋਕਾਂ ਦੀ ਅੱਖਾਂ ਵਿੱਚ ਧੂੜ ਪਾਉਣ ਵਾਲੀ ਗੱਲ ਕਹੀ ਹੈ ।ਉਨ੍ਹਾਂ ਨੇ ਇਸਦੇ ਬਾਰੇ ਆਪਣੇ ਫੇਸਬੁੱਕ ਅਕਾਊਂਟ ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਜਿਸ ਸਰਕਾਰੀ ਵਕੀਲ ਨੂੰ ਬੇਅਦਬੀ ਕਾਂਡ ਵਾਸਤੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤਾ ਜਾ ਰਿਹਾ ਹੈ,ਉਹ ਕੋਟਕਪੂਰਾ ਕਾਂਡ ਗੋਲੀ ਕਾਂਡ ਦੇ ਮੁੱਖ ਪੀੜਤਾਂ ਵਿੱਚੋਂ ਇਕ ਅਜੀਤ ਸਿੰਘ ਦੇ ਕੇਸ ਦੀ ਪੈਰਵਾਈ ਕਰ ਰਿਹਾ ਸੀ ਜੋ ਕਿ 9 ਅਪਰੈਲ 2021 ਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ lਜਦ ਕਿ ਇਸ ਕੇਸ ਨੂੰ ਡਿਫੈਂਡ ਕਰਨ ਵਾਸਤੇ ਉਕਤ ਵਕੀਲ ਵੱਲੋਂ ਕੋਈ ਵੀ ਦਲੀਲ ਜਾਂ ਬਹਿਸ ਨਹੀਂ ਕੀਤੀ ਗਈl
ਇਨ੍ਹਾਂ ਸਾਰੀਆਂ ਗੱਲਾਂ ਦਾ ਹਵਾਲਾ ਦਿੰਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਹੈ ਕਿ ਇੱਕ ਵਾਰ ਫੇਰ ਪੰਜਾਬ ਸਰਕਾਰ ਲੋਕਾਂ ਦੀ ਅੱਖਾਂ ਵਿੱਚ ਧੂੜ ਪਾ ਕੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ