ਸੋਨੀਆ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਡਿਨਰ ਤੇ ਮਿਲੇ ਕਾਂਗਰਸੀ ਐਮ ਪੀਜ਼ ਨੂੰ
ਨਵੀਂ ਦਿੱਲੀ , 10 ਅਗਸਤ, 2021: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮੀ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਤ ਦੇ ਖਾਨੇ ਦਾ ਆਨੰਦ ਪੰਜਾਬ ਦੇ ਕਾਂਗਰਸੀ ਐਮ ਪੀਜ਼ ਨਾਂ ਲਿਆ । ਇਹ ਮਿਲਣੀ ਮਹਾਰਾਣੀ ਪ੍ਰਨੀਤ ਕੌਰ ਦੀ ਸਰਕਾਰੀ ਰਿਹਾਇਸ਼ ਤੇ ਹੋਈ । ਇਸ ਮੌਕੇ ਕੈਬਿਨੇਟ ਵਜ਼ੀਰ ਰਾਣਾ ਸੋਢੀ ਅਤੇ ਸਾਬਕਾ ਕੈਂਸਰੀ ਮੰਤਰੀ ਅਸ਼ਵਨੀ ਕੁਮਾਰ ਵੀ ਸ਼ਾਮਲ ਸਨ ।
ਇਸ ਤੋਂ ਬਾਅਦ ਜੋ ਟਵੀਟ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਂ ਠੁਕਰਲ ਨੇ ਕੀਤਾ ਓਹ ਇਹ ਸੰਕੇਤ ਦਿੰਦਾ ਹੈ ਕਿ ਸੋਨੀਆ ਨਾਲ ਮੀਟਿੰਗ ਤੋਂ ਅਮਰਿੰਦਰ ਕਾਫੀ ਖੁਸ਼ ਹਨ । ਇਸ ਦੇ ਕਈ ਅਰਥ ਕੱਢੇ ਜਾਂ ਰਹੇ ਹਨ ।
ਦੇਖੋ ਟਵੀਟ :