9 ਅਗਸਤ ਦੀ ਕਿਸਾਨ ਪਾਰਲੀਮੈਂਟ ਵਿਚ ਸ਼ਾਮਲ ਹੋਣ ਲਈ ਕਿਸਾਨ ਔਰਤਾਂ ਦਿੱਲੀ ਨੂੰ ਰਵਾਨਾ
ਨਵਾਂਸ਼ਹਿਰ 8 ਅਗਸਤ 2021 - 9 ਅਗਸਤ ਨੂੰ ਜੰਤਰ ਮੰਤਰ ਦਿੱਲੀ ਵਿਖੇ ਕਿਸਾਨ ਔਰਤਾਂ ਦੀ ਲੱਗ ਰਹੀ ਸੰਸਦ ਵਿਚ ਸ਼ਮੂਲੀਅਤ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀਆਂ ਔਰਤਾਂ ਦਾ ਜਥਾ ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੋਈਆਂ ਜਿਸ ਵਿਚ ਸੁਰਜੀਤ ਕੌਰ ਉਟਾਲ ਜਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ,ਮਨਜੀਤ ਕੌਰ ਅਲਾਚੌਰ ਜਿਲਾ ਪ੍ਰੈਸ ਸਕੱਤਰ, ਅਨੂਪਜੀਤ ਕੌਰ ਮਹਿਮੂਦ ਪੁਰ ਸ਼ਾਮਲ ਹਨ।
ਦਿੱਲੀ ਰਵਾਨਾ ਹੋਣ ਸਮੇਂ ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਦੇਸ਼ ਵਿਆਪੀ ਘੋਲ ਵਿਚ ਔਰਤਾਂ ਵੱਧ ਚੜ੍ਹਕੇ ਯੋਗਦਾਨ ਪਾ ਰਹੀਆਂ ਹਨ।ਉਹਨਾਂ ਕਿਹਾ ਕਿ ਸੰਘਰਸ਼ੀ ਔਰਤਾਂ ਘਰਾਂ ਦੀ ਵਲਗਣ 'ਚੋਂ ਨਿਕਲਕੇ ਦੇਸ਼ ਦੇ ਨਰੋਏ ਭਵਿੱਖ ਲਈ ਲੜਾਈ ਲੜ ਰਹੀਆਂ ਹਨ।ਉਹ ਦੇਸ਼ ਦੀ ਵਰਗ ਚੇਤਨਾ ਨੂੰ ਲੈਕੇ ਦੇਸ਼ ਦੇ ਅਰਥਚਾਰੇ ਨੂੰ ਪ੍ਰਭਾਵਿਤ ਕਰ ਰਹੇ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੀ ਹਰ ਚਾਲ ਤੋਂ ਚੰਗੀ ਤਰ੍ਹਾਂ ਵਾਕਫ਼ ਹਨ।
ਮੋਦੀ ਸਰਕਾਰ ਦੇਸ਼ ਦੀ ਆਮ ਜਨਤਾ ਦੇ ਹਿੱਤਾਂ ਦੇ ਵਿਰੁੱਧ ਜਾਕੇ ਕਾਰਪੋਰੇਟਰਾਂ ਦੇ ਹਿੱਤ ਸਾਧ ਰਹੀ ਹੈ।ਉਹਨਾਂ ਕਿਹਾ ਕਿ ਕੱਲ ਨੂੰ ਕਿਸਾਨੀ ਸੰਸਦ ਵਿਚ ਮੋਦੀ ਸਰਕਾਰ ਵਿਰੁੱਧ ਬੇਵਸਾਹੀ ਦਾ ਮਤਾ ਰੱਖਿਆ ਜਾਵੇਗਾ ਉਹ ਇਸ ਮਤੇ ਦੇ ਹੱਕ ਵਿਚ ਵੋਟ ਕਰਨਗੀਆਂ।