ਵੇਦਾਂਤਾ ਕੇਅਰਜ਼ ਵੱਲੋਂ 84 ਹਜਾਰ ਤੋਂ ਵੱਧ ਵਿਅਕਤੀਆਂ ਦਾ ਟੀਕਾਕਰਨ
ਅਸ਼ੋਕ ਵਰਮਾ
ਮਾਨਸਾ,17 ਜੂਨ2021:ਦੇਸ਼ ’ਚ ਕਾਰਪੋਰੇਟ ਜਗਤ ਵੱਲੋਂ ਚਲਾਏ ਜਾ ਰਹੇ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਵੇਦਾਂਤਾ ਕੇਅਰਜ਼ ਵੱਲੋਂ ਹੁਣ ਤੱਕ ਸਭ ਤੋਂ ਵੱਡੀ ਮੁਹਿੰਮ ਦੇ ਰੂਪ ’ਚ 84 ਹਜ਼ਾਰ ਕਰਮਚਾਰੀਆਂ, ਕਾਰੋਬਾਰੀ ਹਿੱੇਸੇਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਿਸ ਤੇ ਹੁਣ ਤੱਕ ਕਰੀਬ 13 ਕਰੋੜ ਰੁਪਿਆ ਖਰਚਿਆ ਗਿਆ ਹੈ। ਵੱਡੀ ਗੱਲ ਹੈ ਕਿ ਕੰਪਨੀ ਨੇ ਅਗਸਤ 2021 ਤੱਕ ਆਪਣੀਆਂ ਸਾਰੀਆਂ ਇਕਾਈਆਂ ’ਚ 100 ਫੀਸਦੀ ਟੀਕਾਕਰਨ ਦਾ ਟੀਚਾ ਰੱਖਿਆ ਹੈ। ਵੇਦਾਂਤਾ ਵੱਲੋਂ ਕੀਤੀ ਗਈ ਮਹੱਤਵਪੂਰਨ ਪਹਿਲਕਦਮੀ ਤਹਿਤ ਇਕਾਈਆਂ ’ਚ ਆਉਣ ਵਾਲੇ ਵਿਜਟਰਜ਼ ਦੇ ਵੀ ਟੀਕਾਕਰਨ ਦੀ ਯੋਜਨਾ ਹੈ ਜਿੰਨਾਂ ਨੂੰ ਹੁਣ ਤੱਕ ਟੀਕਾ ਨਹੀਂ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੋਵਿਡ ਕਵਚ ਇੰਸ਼ੌਰੈਂਸ ਤਹਿਤ ਕੰਪਨੀ ਨੇ ਟਰਮ ਲਾਈਫ ਅਤੇ ਹਸਪਤਾਲ ’ਚ ਦਾਖਲ ਹੋਣ ਦੇ ਖਰਚ ਨੂੰ ਕਵਰ ਕਰਕੇ ਕਿਸੇ ਵੀ ਕਰਮਚਾਰੀ ਦੀ ਕੋਵਿਡ ਨਾਲ ਮੌਤ ਹੋਣ ’ਤੇ 10 ਲੱਖ ਦੀ ਸਹਾਇਤਾ ਰਾਸ਼ੀ ਨੂੰ ਸ਼ਾਮਲ ਕੀਤਾ ਹੈ।
ਇਸ ਤੋਂ ਇਲਾਵਾ ਕੋਵਿਡ 19 ਅਤੇ ਬਲੈਕ ਫੰਗਸ ਮਹਾਂਮਾਰੀ ਕਾਰਨ ਵਧਦੀ ਮੌਤ ਦਰ ਨੂੰ ਧਿਆਨ ’ਚ ਰੱਖਦਿਆਂ ਕੰਪਨੀ ਨੇ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ ਸੇਵਾਮੁਕਤੀ ਤੱਕ ਦੀ ਤਰੀਖ ਤੱਕ ਕਰਮਚਾਰੀ ਦੀ ਮੌਤ ਦੇ ਅੰਤਿਮ ਵੇਤਨ, ਮੈਡੀਕਲੇਮ ਬੀਮਾ ਅਤੇ 2 ਬੱਚਿਆਂ ਲਈ ਗ੍ਰੈਜੂਏਸ਼ਨ ਪੱਧਰ ਤੱਕ ਸਿੱਖਿਆ ’ਚ ਸਹਾਇਤਾ ਦੀ ਪਹਿਲ ਕੀਤੀ ਹੈ ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਿਹਾ ਕਿ ਕਰਮਚਾਰੀਆਂ ਦਾ ਹਿੱਤ ਵੇਦਾਂਤਾ ਦੇ ਸੰਗਠਨਾਤਮਕ ਸੰਰਚਨਾ ਦੇ ਸੱਭਿਅਕ ਮੂਲ ’ਚ ਹੈ। ਉਨ੍ਹਾਂ ਕਿਹਾ ਕਿ ਸਾਡੇ ਕਰਮਚਾਰੀ ਅਤੇ ਸਾਡੇ ਵਪਾਰਕ ਹਿੱਸੇਦਾਰ ਦਾ ਪਰਿਵਾਰ ਹਮੇਸ਼ਾ ਤੋਂ ਹੀ ਸਾਡੀ ਸਭ ਤੋਂ ਵੱਡੀ ਪੂੰਜੀ ਹੈ ਇਸ ਲਈ ਉਨ੍ਹਾਂ ਦੀ ਸੁਰੱਖਿਆ ਅਤੇ ਹਿੱਤ ਸਾਡੇ ਲਈ ਪਹਿਲ ਹਨ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਹੀ ਕੋਵਿਡ 19 ਟੀਕਾਕਰਨ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਪਹਿਲ ਦੇ ਅਧਾਰ ਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।