ਨਵਾਂਸ਼ਹਿਰ 'ਚ ਕੋਰੋਨਾ ਦੇ ਨਵੇਂ 22 ਪਾਜ਼ੀਟਿਵ ਕੇਸ, 2 ਦੀ ਮੌਤ
ਰਾਜਿੰਦਰ ਕੁਮਾਰ
ਨਵਾਂਸਹਿਰ, 5 ਜੂਨ 2021 - ਬਲਾਕ ਸੁੱਜੋ 69 ਸਾਲਾਂ ਪੁਰਸ਼ ਅਤੇ 73 ਸਾਲਾਂ ਔਰਤ ਮੁਜੱਫਰਪੁਰ ਦੀ ਕੋਰੋੋਨਾ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 11158 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 10543 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਕੋਰੋਨਾ ਤੋਂ ਹੁਣ ਤੱਕ 338 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜ਼ਿਲ੍ਹੇ ਵਿਚ 227933 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਜਿਨ੍ਹਾਂ ਵਿਚੋਂ 1000 ਦੀ ਰਿਪੋਟ ਆਣੀ ਬਾਕੀ ਹੈ ਸ਼ਨੀਵਾਰ ਨੂੰ ਬਲਾਕ ਬਲਾਚੌਰ ਤੋਂ 01ਮੁਜ਼ੱਫਰਪੁਰ ਤੋਂ 5 ਸੁਜੋੋ ਤੋਂ 08 ਸੜੋਆ ਤੋਂ 03 ਰਾਹੌਂ ਤੋਂ 01, ਮੁਕੰਦਪੁਰ ਤੋਂ 0 ਨਵਾਂਸ਼ਹਿਰ ਤੋਂ 03 ਅਤੇ ਬੰਗਾ ਤੋਂ 01 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।