ਲਾਕਡਾਊਨ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ
- ਜਥੇਬੰਦੀਆਂ ਵਲੋਂ ਗੁਰੂਹਰਸਹਾਏ ਵਿੱਚ ਦੁਕਾਨਾਂ ਖੁਲਵਾਈਆ ਗਈਆ
ਗੁਰੂਹਰਸਹਾਏ. 8 ਮਈ 2021 - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਆਦੇਸ਼ਾਂ ਅਨੁਸਾਰ ਅੱਜ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾ ਦੇ ਕਿਸਾਨ ਜਥੇਬੰਦੀਆਂ ਵੱਲੋਂ ਗੁਰੂਹਰਸਹਾਏ ਵਿੱਚ ਦੁਕਾਨਾਂ ਖੁਲਾਈਆ ਗਈਆਂ ਅਤੇ ਸ਼ਹਿਰ ਵਿੱਚ ਲੋਕਡਾਊਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਗੁਰੂਹਰਸਹਾਏ ਦੇ ਪ੍ਰੈਸ ਸਕੱਤਰ ਪ੍ਰਗਟ ਸਿੱਧੂ ਛੋਟਾ ਜੰਡ ਵਾਲਾ ਨੇ ਦੱਸਿਆ ਕਿ ਸੰਯੁਕਤ ਮੋਰਚੇ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਅੱਜ ਬੀਕਿਊ ਡਕੋਦਾ, ਬੀਕੇਯੂ ਸਿੱਧੂਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬੀਕੇਯੂ ਲੱਖੋਵਾਲ ਅਤੇ ਕ੍ਰਾਂਤੀਕਾਰੀ ਆਦਿ ਜਥੇਬੰਦੀਆਂ ਵਲੋਂ ਗੁਰੂਹਰਸਹਾਏ ਵਿੱਚ ਦੁਕਾਨਾਂ ਖੁਲਵਾਈਆ ਗਈਆ। ਕਿਸਾਨਾਂ, ਮਜ਼ਦੂਰਾਂ ਦੇ ਨਾਲ ਸ਼ਹਿਰੀ ਵਰਗ ਨੇ ਵੀ ਲੌਕਡਾਊਨ ਦਾ ਵਿਰੋਧ ਕੀਤਾ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਕਿਸਾਨ ਜੱਥੇਬੰਦੀਆਂ ਦੁਆਰਾ ਰੋਸ ਪ੍ਰਦਰਸ਼ਨ ਰੇਲਵੇ ਪਾਰਕ ਤੋ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿੱਚੋਂ ਦੀ ਹੁੰਦਾ ਹੋਇਆ ਫੁਹਾਰਾਂ ਚੌਂਕ ਕੋਲ ਪਹੁੰਚਿਆ। ਇਸ ਰੋਸ ਪ੍ਰਦਰਸ਼ਨ ਵਿੱਚ ਪਿੰਡ ਛੋਟਾ ਜੰਡ ਵਾਲਾ, ਰੱਤੇਵਾਲਾ, ਸਰੂਪੇ ਵਾਲਾ, ਗਹਿਰੀ ਅਤੇ ਜੰਡ ਵਾਲਾ ਆਦਿ ਪਿੰਡਾਂ ਦੇ ਕਿਸਾਨ ਆਗੂ ਅਤੇ ਬੀਕੇਯੂ ਸਿੱਧੂਪੁਰ ਦੇ ਮੀਤ ਪ੍ਰਧਾਨ ਸਵਰਨ ਸਿੰਘ ਮੋਠਾਵਾਲਾ ਕ੍ਰਾਂਤੀਕਾਰੀ ਪ੍ਰਧਾਨ ਦੇਸ ਰਾਜ, ਬੀਕੇਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਮੋਠਾਵਾਲਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਧਰਮ ਸਿੰਘ ਸਿੱਧੂ ਆਦਿ ਸ਼ਾਮਲ ਹੋਏ। ਇਸ ਮੌਕੇ ਤੇ ਭਾਕਿਯੂ ਡਕੌਂਦਾ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਹਿਰੀ, ਸਕੱਤਰ ਇਕਬਾਲ ਸਿੰਘ ਜੰਡਵਾਲਾ, ਖਜ਼ਾਨਚੀ ਗੁਰਪ੍ਰੀਤ ਸਿੰਘ ਰੱਤੇਵਾਲਾ, ਪਿੰਡ ਇਕਾਈ ਪ੍ਰਧਾਨ ਬਲਕਾਰ ਸਨ ਸਰੂਪੇ ਵਾਲਾ, ਦਵਿੰਦਰ ਸਿੰਘ ਛੋਟਾ ਜੰਡਵਾਲਾ,ਭਾਕਿਯੂ ਸਿੱਧੂਪੁਰ ਦੇ ਮੀਤ ਪ੍ਰਧਾਨ ਸਵਰਨ ਸਿੰਘ ਮੋਠਾ ਵਾਲਾ,ਜਸਮੇਲ ਸਿੰਘ ਮੋਠਾ ਵਾਲਾ,ਸੁਖਜਿੰਦਰ ਬਰਾੜ ਝਾੜੀ ਵਾਲਾ,ਕ੍ਰਾਂਤੀਕਾਰੀ ਬੂਟਾ ਸਿੰਘ ਆਦਿ ਹਾਜ਼ਰ ਰਹੇ।