ਦੀਪਕ ਜੈਨ
ਜਗਰਾਓਂ, 2 ਅਪ੍ਰੈਲ 2021 - ਅੱਜ ਦਾ ਸਥਾਨਕ ਰੇਲ ਪਾਰਕ ਚ 184ਵੇਂ ਦਿਨ ਚ ਸ਼ਾਮਲ ਹੋਇਆ ਕਿਸਾਨ ਸੰਘਰਸ਼ ਮੋਰਚਾ ਨੌਵੇਂ ਗੁਰੂ ਸਾਹਿਬਾਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਸਮਰਪਿਤ ਕੀਤਾ ਗਿਆ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਇਲਾਕੇ ਭਰ ਦੇ ਸਮੂਹ ਕਿਸਾਨਾਂ ਨੂੰ 5 ਅਪ੍ਰੈਲ ਨੂੰ ਐਫਸੀਆਈ ਦਫਤਰ ਘੇਰਨ ਲਈ ਸਵੇਰੇ 11ਵਜੇ ਰੇਲ ਪਾਰਕ ਜਗਰਾਂਓ ਚ ਇਕਤਰ ਹੋਣ ਦੀ ਅਪੀਲ ਕੀਤੀ।
ਇਸ ਸਮੇਂ ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਚ ਰਖੇ ਗਏ ਸੰਸਦ ਮਾਰਚ ਨੂੰ ਸਹੀ ਫੈਸਲਾ ਕਰਾਰ ਦਿੱਤਾ ।ਇਸ ਸਮੇਂ ਬੁਲਾਰਿਆਂ ਚ ਸ਼ਾਮਲ ਧਰਮ ਸਿੰਘ ਸੂਜਾਪੁਰ, ਦਰਸ਼ਨ ਸਿੰਘ ਗਾਲਬ, ਹਰਚੰਦ ਸਿੰਘ ਢੋਲਣ, ਅਵਤਾਰ ਸਿੰਘ ਗਿੱਲ, ਜਸਵੰਤ ਸਿੰਘ ਕਲੇਰ, ਹਰਬੰਸ ਸਿੰਘ ਬਾਰਦੇਕੇ,ਕਰਨੈਲ ਸਿੰਘ ਢੋਲਣ, ਜਗਜੀਤ ਸਿੰਘ ਮਲਕ, ਸਮਸ਼ੇਰ ਸਿੰਘ ਮਲਕ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਸੱਦੇ ਲਾਗੂ ਕਰਨ ਲਈ ਪਿੰਡ ਪਿੰਡ ਜੋਰਦਾਰ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।