ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 27 ਮਾਰਚ 2021 - ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਕਿਸਾਨ ਅਤੇ ਉਹਨਾਂ ਨੂੰ ਸਹਿਯੋਗ ਦੇਣਾ ਭਾਰਤ ਵਿਚ ਲੋਕਾਂ ਦੀ ਏਕਤਾ ਉਸਾਰਨ ਵਿਚ ਕਾਮਯਾਬ ਹੋਈਆਂ ਹਨ। ਇਸ ਨੂੰ ਹੋਰ ਹੇਠਲੇ ਪੱਧਰ ਤੇ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਹ ਸ਼ਬਦ ਸਫ਼ਲ ਭਾਰਤ ਬੰਦ ਕਾਰਨ ਤੇ ਹਲਕਾ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਪੰਜਾਬ ਦੇ ਵਾਈਸ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਸੰਯੁਕਤ ਮੋਰਚੇ ਦੀ ਤਰਜ਼ ਤੇ ਸਮੂਹ ਜਥੇਬੰਦੀਆਂ ਵੱਲੋਂ ਕਰਵਾਏ ਪ੍ਰੋਗਰਾਮ ਉਪਰੰਤ ਲੋਕਾਂ ਦੇ ਏਕੇ ਅਤੇ ਪ੍ਰਭਾਵਸ਼ਾਲੀ ਹੁੰਗਾਰੇ ਬਾਰੇ ਕਹੇਂ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਇਤਿਹਾਸ ਅਤੇ ਅਜ਼ਾਦੀ ਘੋਲ ਦੇ ਤਜਰਬਿਆਂ ਤੋਂ ਸਬਕ ਲੈਕੇ ਅਤੇ ਸ਼ਾਂਤਮਈ ਅੰਦੋਲਨ ਦੀ ਪਰੰਪਰਾ ਬਾਰੇ ਜਾਣਕਾਰੀ ਦਿੰਦਿਆਂ ਕਹੇਂ। ਉਹਨਾਂ ਨੇ ਇਹ ਅੰਦੋਲਨ ਹੁਣ ਪੂਰੇ ਭਾਰਤ ਦੇ ਲੋਕਾਂ ਦਾ ਜਨ ਅੰਦੋਲਨ ਬਣ ਗਿਆ ਹੈ। ਜਿਸ ਨੇ ਦੁਨੀਆ ਦੇ ਕਿਸਾਨ ਤੇ ਜਮਹੂਰੀ ਲੋਕਾਂ ਨੂੰ ਆਪਣੇ ਕਲਾਵੇ ਵਿਚ ਲਿਆ ਹੈ। ਉਹਨਾਂ ਕਿਹਾ ਸੰਯੁਕਤ ਮੋਰਚੇ ਦੇ ਆਗੂ ਦੇ ਫੈਸਲੇ ਤੇ ਬੰਗਾਲ, ਉੜੀਸਾ, ਆਸਾਮ, ਤੇ ਹੋਰ ਰਾਜਾਂ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦੇ ਬਹੁਤ ਜ਼ਬਰਦਸਤ ਅਸਰ ਪਿਆ ਹੈ। ਲੋਕਾਂ ਤੋਂ ਵੋਟ ਲੈਕੇ ਹੀ ਬੀਜੇਪੀ ਰਾਜ ਵਿਚ ਆਈ ਹੈ ਅਤੇ ਲੋਕ ਉਸ ਨੂੰ ਗੱਦੀ ਤੋਂ ਲਾਹ ਵੀ ਸਕਦੇ ਹਨ।
ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ,ਕੁਲਦੀਪ ਸਿੰਘ ਸਾਗਰਾਂ, ਰਘਬੀਰ ਸਿੰਘ, ਸਵਰਨ ਸਿੰਘ ਖਾਲਸਾ, ਸੁਖਵਿੰਦਰ ਸਿੰਘ ਲੋਧੀਵਾਲ, ਸਤਨਾਮ ਸਿੰਘ ਸਾਬੀ, ਸੁਖਵਿੰਦਰ ਸਿੰਘ ਮਾਹਲ, ਸੁੱਚਾ ਸਿੰਘ ਮਿਰਜ਼ਾਪੁਰ, ਮਾਸਟਰ ਚਰਨ ਸਿੰਘ ਹੈਬਤਪੁਰ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪ੍ਰੈੱਸ ਕਲੱਬ, ਗੁਰਦਰਸ਼ਨ ਸਿੰਘ ਭਿੰਡਰ, ਕਾਮਰੇਡ ਬਲਦੇਵ ਸਿੰਘ, ਮੁਖਤਿਆਰ ਸਿੰਘ ਢੋਟ, ਮਦਨ ਲਾਲ ਕੰਡਾ, , ਸੁਰਜੀਤ ਸਿੰਘ ਟਿੱਬਾ, ਅਮਰਜੀਤ ਸਿੰਘ ਟਿੱਬਾ ਆਦਿ ਹਾਜ਼ਰ ਸਨ।