ਛੇਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ ਹੋਈ ਖ਼ਤਮ ਪਰ ਰਿਪੋਰਟ ਦੀ ਉਡੀਕ ਜਾਰੀ
ਚੰਡੀਗੜ੍ਹ, 28 ਫਰਵਰੀ, 2021: ਪੰਜਾਬ ਦੇ ਛੇਵੇਂ ਕਮਿਸ਼ਨ ਦੀ ਮਿਆਦ ਅੱਜ 28 ਫਰਵਰੀ , 2021 ਨੂੰ ਖ਼ਤਮ ਹੋ ਗਈ ਹੈ ਪਰ ਅਜੇ ਇਹ ਕੋਈ ਜਾਣਕਾਰੀ ਨਹੀਂ ਕਿ ਕਮਿਸ਼ਨ ਦੀ ਰਿਪੋਰਟ ਕਦੋਂ ਸਰਕਾਰ ਨੂੰ ਮਿਲੇਗੀ . ਸਰਕਾਰ ਦੇ ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਰਿਪੋਰਟ ਦੀ ਤਿਆਰੀ ਅੰਤਿਮ ਪੜਾਅ ਤੇ ਹੈ ਪਰ ਪੱਕਾ ਪਤਾ ਨਹੀਂ ਕਿ ਇਹ ਨਸ਼ਰ ਕਦੋਂ ਹੋਵੇਗੀ।
ਸਮਝਿਆ ਇਹੀ ਜਾ ਰਿਹਾ ਹੈ ਕਿ ਬਜਟ ਸੈਸ਼ਨ ਤੋਂ ਪਹਿਲਾਂ ਇਹ ਰਿਪੋਰਟ ਆ ਜਾਵੇਗੀ ਅਤੇ ਇਸ ਦੇ ਆਧਾਰ ਤੇ ਬਜਟ ਵਿਚ ਤਨਖ਼ਾਹ ਸਕੇਲਾਂ ਦੇ ਵਾਧੇ ਲਈ ਰਾਸ਼ੀ ਰੱਖੀ ਜਾਵੇਗੀ .
ਕਰਮਚਾਰੀਆਂ ਨੂੰ ਅਜੇ ਵੀ ਉਮੀਦ ਹੈ ਕਿ ਬਜਟ ਤੋਂ ਪਹਿਲਾਂ ਇਸ ਮਾਮਲੇ ਤੇ ਕੋਈ ਚੰਗੀ ਖ਼ਬਰ ਆਏਗੀ .
ਚੇਤੇ ਰਹੇ ਕਿ 31 ਦਸੰਬਰ , 2020 ਨੂੰ ਜੈ ਸਿੰਘ ਗਿੱਲ ਕਮਿਸ਼ਨ ਦੀ ਮਿਆਦ ਪੂਰੀ ਹੋ ਗਈ ਸੀ ਅਤੇ ਇਸ ਵਿਚ ਦੋ ਮਹੀਨੇ ਦਾ ਵਾਧਾ ਕੀਤਾ ਗਿਆ ਸੀ .
ਪਿਛੋਕੜ ਅਤੇ ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
A long wait for 6th Pay Commission implementation. When will it end?