ਆਈਪੀਐਸ ਖੁਦਕੁਸ਼ੀ ਮਾਮਲਾ: ਹਰਿਆਣਾ ਡੀਜੀਪੀ ਸ਼ਤ੍ਰੁਜੀਤ ਕਪੂਰ ਛੁੱਟੀ ‘ਤੇ ਭੇਜੇ ਗਏ
Babushahi Network Bureau
ਚੰਡੀਗੜ੍ਹ, 6 ਅਕਤੂਬਰ: ਹਰਿਆਣਾ ਸਰਕਾਰ ਨੇ ਦੇਰ ਰਾਤੀਂ ਡੀਜੀਪੀ ਸ਼ਤ੍ਰੁਜੀਤ ਕਪੂਰ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ। ਇਹ ਫੈਸਲਾ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਮੌਤ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਆਇਆ ਹੈ। ਪੂਰਨ ਕੁਮਾਰ ਨੇ ਆਪਣੇ ਆਤਮਹੱਤਿਆ ਨੋਟ ਵਿੱਚ ਕਪੂਰ ਦਾ ਨਾਮ ਲਿਖਿਆ ਸੀ।
ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਰਾਹੁਲ ਗਾਂਧੀ 14 ਅਕਤੂਬਰ ਨੂੰ ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨਾਲ ਮਿਲਣ ਆ ਰਹੇ ਹਨ।
ਚੇਤੇ ਰਹੇ ਕੀ ਇਕਕ ਹਫ਼ਤੇ ਬਾਅਦ ਵੀ ਮਿਰਤਕ ਅਧਿਕਾਰੀ ਦੇ ਪਰਿਵਾਰ ਨੇ ਉਦੋਂ ਤਕ ਪੋਸਟਮਾਰਟਮ ਜਾਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਦ ਤੱਕ ਕਪੂਰ ਨੂੰ ਅਹੁਦੇ ਤੋਂ ਹਟਾਇਆ ਨਹੀਂ ਗਿਆ।
ANI ਦੀ ਰੀਪੋਰਟ ਅਨੁਸਾਰ ਮੁੱਖ ਮੰਤਰੀ ਹਰਿਆਣਾ ਦੇ ਮੀਡੀਆ ਸਲਾਹਕਾਰ ਰਾਜੀਵ ਜੈਤਲੀ ਨੇ ਫ਼ੋਨ ‘ਤੇ ਇਸ ਵਿਕਾਸ ਦੀ ਪੁਸ਼ਟੀ ਕੀਤੀ। ਹਾਲਾਂਕਿ, ਖ਼ਬਰ ਲਿਖਣ ਤੱਕ ਸਰਕਾਰੀ ਹੁਕਮ ਜਾਰੀ ਨਹੀਂ ਹੋਇਆ ਸੀ।