ਰਜਿੰਦਰ ਗੁਪਤਾ ਦੇ ਪੁੱਤਰ ਅਭਿਸ਼ੇਕ ਗੁਪਤਾ ਦੀ ਗੱਡੀ ਹਾਦਸੇ ਦਾ ਸ਼ਿਕਾਰ
ਅਭਿਸ਼ੇਕ ਗੁਪਤਾ Trident Group ਦੇ CEO, Strategy & Marketing ਹਨ
ਬਾਬੂਸ਼ਾਹੀ ਨੈਟਵਰਕ ਬਿਊਰੋ
ਚੰਡੀਗੜ੍ਹ 4 ਨਵੰਬਰ 2025: Trident ਗਰੁੱਪ ਦੇ ਚੀਫ ਅਤੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੇ ਸਪੁੱਤਰ ਅਭਿਸ਼ੇਕ ਗੁਪਤਾ ਦੀ ਐਸਯੂਵੀ ਗੱਡੀ ਅੱਜ ਸ਼ਾਮੀ ਰਾਜਪੁਰਾ ਨੇੜੇ ਜੀਟੀ ਰੋਡ ਤੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਉਹ ਆਪਣੀ ਗੱਡੀ ਵਿੱਚ ਦਿੱਲੀ ਤੋਂ ਲੁਧਿਆਣੇ ਵੱਲ ਨੂੰ ਜਾ ਰਹੇ ਸਨ ਕਿ ਉਹਨਾਂ ਦੀ ਗੱਡੀ ਦੇ ਅੱਗੇ ਜਾ ਰਹੇ ਇੱਕ ਟਰੱਕ ਨੇ ਅਚਾਨਕ ਬਰੇਕਾਂ ਲਾ ਲਈਆਂ, ਜਿਸ ਕਰਕੇ ਗੱਡੀ ਟਰੱਕ ਨਾਲ ਜਾ ਟਕਰਾਈ ਅਤੇ ਪਿੱਛੋਂ ਇੱਕ ਹੋਰ ਮੋਟਰ ਗੱਡੀ ਅਭਿਸ਼ੇਕ ਗੁਪਤਾ ਦੀ ਗੱਡੀ ਵਿੱਚ ਵੱਜੀ। ਬੱਚਤ ਇਹ ਰਹੀ ਕਿ ਅਭਿਸ਼ੇਕ ਗੁਪਤਾ ਨੂੰ ਕੋਈ ਗੰਭੀਰ ਸੱਟ ਲੱਗਣ ਦੀ ਖਬਰ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਅਭਿਸ਼ੇਕ ਗੁਪਤਾ ਨੂੰ ਡੀਐਮਸੀ ਲੁਧਿਆਣਾ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਚੈੱਕਅਪ ਅਤੇ ਟੈਸਟ ਕੀਤੇ ਜਾ ਰਹੇ ਹਨ।
ਅਭਿਸ਼ੇਕ ਗੁਪਤਾ Trident Group ਦੇ CEO, Strategy & Marketing ਹਨ । ਓਹ CII ਪੰਜਾਬ ਦੇ ਸਾਬਕਾ ਚੇਅਰਮੈਨ ਹਨ .