ਸੁੱਖੀ ਬਰਾੜ ਦਾ ਗੀਤ 'ਪੰਜਾਬ ਕੌਰ' ਤੀਜ 'ਤੇ ਰਿਲੀਜ਼ ਹੋਵੇਗਾ
ਔਰਤਾਂ ਦੇ ਅਸਲੀ ਕਿਰਦਾਰ ਨੂੰ ਪੇਸ਼ ਕਰਨ ਦੀ ਪਹਿਲਕਦਮੀ: ਸੁੱਖੀ ਬਰਾੜ ਅਤੇ ਸਾਗੀ ਫੂਲ ਦੀ ਪੇਸ਼ਕਾਰੀ
ਚੰਡੀਗੜ੍ਹ, ਪੰਜਾਬ ਦੇ ਸੱਭਿਆਚਾਰ ਵਿੱਚ ਤਿਉਹਾਰਾਂ ਦਾ ਬਹੁਤ ਮਹੱਤਵ ਹੈ, ਖਾਸ ਕਰਕੇ ਔਰਤਾਂ ਦੇ ਤਿਉਹਾਰ ਤੀਜ ਦਾ। ਇਸ ਸਾਲ ਤੀਜ ਦੇ ਸ਼ੁਭ ਮੌਕੇ 'ਤੇ ਵਿਸ਼ੇਸ਼ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗੀਤ 'ਪੰਜਾਬ ਕੌਰ' ਰਿਲੀਜ਼ ਕੀਤਾ ਜਾਵੇਗਾ, ਜਿਸ ਦੀ ਆਵਾਜ਼ ਸੁੱਖੀ ਬਰਾੜ ਦੀ ਹੈ ਅਤੇ ਮੁੱਖ ਭੂਮਿਕਾ ਡਾ: ਸਿਫਤੀ ਭੁੱਲਰ ਨਿਭਾਏਗੀ | ਪੰਜਾਬ ਸਿੰਘ ਦੁਆਰਾ ਲਿਖੇ ਇਸ ਗੀਤ ਨੂੰ ਰੁਪਿੰਦਰ ਕੋਰਪਾਲ ਦੇ ਨਿਰਦੇਸ਼ਨ ਹੇਠ ਦਿ ਮਿਊਜ਼ਿਕ ਫੈਕਟਰੀ ਵੱਲੋਂ ਰਿਲੀਜ਼ ਕੀਤਾ ਜਾਵੇਗਾ।